More

  ਸਪੇਨ ਦੀ ਸੰਸਦ ਵਿੱਚ ਚੂਹੇ ਨੇ ਪਾਈਆਂ ਸੰਸਦ ਮੈਂਬਰਾਂ ਨੂੰ ਭਾਜੜਾਂ

  ਮੈਡਰਿਡ, 23 ਜੁਲਾਈ (ਬੁਲੰਦ ਆਵਾਜ ਬਿਊਰੋ) – ਸਪੇਨ ਦੀ ਸੰਸਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੇ ਹਸਾ-ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਹੋਈਆਂ ਹਨ। ਦਰਅਸਲ, ਸੰਸਦ ਵਿੱਚ ਇੱਕ ਚੂਹੇ ਦਾਖ਼ਲ ਹੋ ਜਾਂਦਾ ਹੈ ਤੇ ਇਸ ਕਾਰਨ ਜ਼ਰੂਰੀ ਮੁੱਦੇ ’ਤੇ ਵੋਟਿੰਗ ਕਰ ਰਹੇ ਸਪੇਨ ਦੇ ਸੰਸਦ ਮੈਂਬਰ ਇੱਧਰ-ਭੱਜਦੇ ਹੋਏ ਦਿਖਾਈ ਦੇ ਰਹੇ ਹਨ।

  ਸਪੇਨ ਦੇ ਸੇਵਿਲੇ ਵਿੱਚ ਅੰਡਾਲੂਸੀਆ ਸੰਸਦ ’ਚ ਚੱਲ ਰਹੀ ਕਾਰਵਾਈ ਦੌਰਾਨ ਰੀਜਨਲ ਸਪੀਕਰ ਮਾਰਤਾ ਬਾਸਕੇਟ ਬੋਲ ਰਹੀ ਸੀ। ਇਸੇ ਦੌਰਾਨ ਇੱਕ ਚੂਹਾ ਉੱਥੇ ਦਾਖ਼ਲ ਹੋ ਗਿਆ। ਜਦੋਂ ਸਪੀਕਰ ਨੇ ਚੂਹਾ ਵੇਖਿਆ ਤਾਂ ਉਸ ਨੇ ਮਾਈਕ੍ਰੋਫੋਨ ’ਤੇ ਰੌਲ਼ਾ ਪਾ ਦਿੱਤਾ ਤੇ ਸ਼ਰਮ ਦੇ ਮਾਰੇ ਆਪਣਾ ਮੂੰਹ ਢਕ ਲਿਆ। ਇਸ ਤੋਂ ਬਾਅਦ ਕਈ ਹੋਰ ਮੈਂਬਰਾਂ ਨੇ ਆਪਣੀ ਸੀਟ ਛੱਡ ਦਿੱਤੀ ਅਤੇ ਸੰਸਦ ਵਿੱਚ ਥੋੜੀ ਦੇਰ ਲਈ ਅਫ਼ੜਾ-ਤਫੜੀ ਵਾਲਾ ਮਾਹੌਲ ਬਣ ਗਿਆ।

  ਰਿਪੋਰਟ ਮੁਤਾਬਕ ਸੰਸਦ ਮੈਂਬਰ ਇਸ ਮੁੱਦੇ ’ਤੇ ਵੋਟਿੰਗ ਕਰਨ ਵਾਲੇ ਸਨ ਕਿ ਸਾਬਕਾ ਰੀਜਨਲ ਪ੍ਰੈਜ਼ੀਡੈਂਟ ਸੁਜ਼ਾਨਾ ਡਿਆਜ਼ ਨੂੰ ਸੈਨੇਟਰ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਵੇ ਜਾਂ ਨਹੀਂ? ਇਸ ’ਤੇ ਵੋਟ ਪਾਉਣ ਤੋਂ ਪਹਿਲਾਂ ਹੀ ਚੂਹੇ ਨੇ ਸੰਸਦ ਦੀ ਕਾਰਵਾਈ ਰੋਕ ਦਿੱਤੀ ਅਤੇ ਸੰਸਦ ਮੈਂਬਰ ਆਪਣੀਆਂ ਸੀਟਾਂ ਛੱਡ ਕੇ ਇੱਧਰ-ਉੱਧਰ ਭੱਜਦੇ ਹੋਏ ਵਿਖਾਈ ਦਿੱਤੇ।

  ਚੂਹੇ ਕਾਰਨ ਸੰਸਦ ਦੀ ਕਾਰਵਾਈ ਥੋੜੀ ਦੇਰ ਲਈ ਰੁਕੀ ਰਹੀ। ਜਦੋਂ ਚੂਹੇ ਨੂੰ ਫੜ ਲਿਆ ਗਿਆ ਤਾਂ ਇਸ ਤੋਂ ਬਾਅਦ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ। ਇਸ ਮਗਰੋਂ ਸਾਬਕਾ ਰੀਜਨਲ ਪ੍ਰੈਜ਼ੀਡੈਂਟ ਸੁਜ਼ਾਨਾ ਡਿਆਜ਼ ਨੂੰ ਸਮਾਜਵਾਦੀ ਸੈਨੇਟਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img