Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਸਨ ਡਇਏਗੋ ਸਮੁੰਦਰੀ ਕੰਢੇ ‘ਤੇ ਕਿਸ਼ਤੀ ਪਲਟਣ ਨਾਲ 3 ਮੌਤਾਂ-27 ਜ਼ਖਮੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸਨ ਡਇਏਗੋ (ਕੈਲੀਫੋਰਨੀਆ) ਸਮੁੰਦਰੀ ਕੰਢੇ ‘ਤੇ ਇਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 3 ਜਣਿਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਕਿਸ਼ਤੀ ਰਾਹੀਂ ਮਨੁੱੱਖੀ ਤਸਕਰੀ ਦਾ ਯਤਨ ਕੀਤਾ ਜਾ ਰਿਹਾ ਸੀ। ਫਾਇਰ ਰੈਸਕਿਉ ਲਾਈਫਗਾਰਡ ਲੈਫਟੀਨੈਂਟ ਰਿਕ ਰੋਮੀਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਤਵਾਰ ਤੜਕਸਾਰ ਸੂਚਨਾ ਮਿਲਣ ‘ਤੇ ਅੱਗ ਬੁਝਾਊ ਅਮਲਾ, ਕੋਸਟ ਗਾਰਡ ਤੇ ਹੋਰ ਏਜੰਸੀਆਂ ਦੇ ਅਧਿਕਾਰੀ ਮੌਕੇੇ ਉਪਰ ਪੁੱਜੇ। ਉਨਾਂ ਦਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਵਪਾਰਕ ਕਿਸ਼ਤੀ ਸੰਕਟ ਵਿਚ ਹੈ।

ਪਹਿਲੀ ਸੂਚਨਾ ਵਿਚ ਕਿਹਾ ਗਿਆ ਸੀ ਕਿ ਕਿਸ਼ਤੀ ਵਿਚ 3 ਜਾਂ 4 ਵਿਅਕਤੀ ਹਨ ਪਰੰਤੂ ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਦਸਿਆ ਕਿ ਕਿਸ਼ਤੀ ਵਿਚ ਗਿਣਤੀ ਕਿਤੇ ਜਿਆਦਾ ਹੈ। ਉਨਾਂ ਦਸਿਆ ਕਿ ਬਚਾਅ ਕਾਰਵਾਈ ਵਿਚ 7 ਵਿਅਕਤੀਆਂ ਨੂੰ ਪਾਣੀ ਵਿਚੋਂ ਕੱਢਿਆ ਗਿਆ। ਇਨਾਂ ਵਿਚੋਂ 3 ਵਿਅਕਤੀ ਡੁੱਬਣ ਕਾਰਨ ਮਰ ਚੁੱਕੇ ਸਨ ਜਦ ਕਿ 22 ਹੋਰ ਤੈਰਕੇ ਬਾਹਰ ਆਉਣ ਵਿਚ ਸਫਲ ਹੋ ਗਏ। ਉਨਾਂ ਦਸਿਆ ਕਿ ਕੁਲ 27ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੇ ਵੱਖ ਵੱਖ ਤਰਾਂ ਦੇ ਜਖਮ ਹਨ। ਜਿਆਦਾਤਰ ਪੀੜਤ ਤੁਰਕੇ ਐਂਬੂਲੈਂਸ ਤੱਕ ਗਏ। ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਚਾਏ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ।  (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼) 

Read Previous

ਪੰਜਾਬ ਚੋਣਾਂ ਜਿੱਤਣ ਲਈ ਦਲਿਤ ਪੱਤਾ ਖੇਡਿਆ ਜਾਵੇਗਾ

Read Next

ਰਜਵਾਹੇ ਵਿੱਚ ਡੁੱਬਣ ਕਰਕੇ ਦੋ ਬੱਚਿਆਂ ਦੀ ਮੌਤ

Leave a Reply

Your email address will not be published. Required fields are marked *