More

  ਸਤਿਆ ਭਾਰਤੀ ਸਕੂਲ ਵੱਲੋ ਆਨਲਾਈਨ ਵਿਸ਼ਵ ਵਾਤਾਵਰਣ ਦਿਹਾੜਾ ਮਨਾਇਆ ਗਿਆ

  ਅੰਮ੍ਰਿਤਸਰ, 5 ਜੂਨ (ਵਿਨੋਦ ਸ਼ਰਮਾ) – ਸਤਿਆ ਭਾਰਤੀ ਸਕੂਲ ਦੀ ਸੰਸਥਾ ਇੱਕ ਇਹੋ ਜਿਹੀ ਸੰਸਥਾ ਹੈ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮੇ ਸਮੇ ਤੇ ਹੋ ਰਹੇ ਹਰ ਇੱਕ ਪਹਿਲੂ ਤੋ ਘਰ ਬੈਠੇ ਜਾਣੂ ਕਰਵਾ ਰਹੀ ਹੈ ਤਾ ਕਿ ਬੱਚਿਆਂ ਦੇ ਮਨਾਂ ਵਿੱਚ ਸਕੂਲ ਵਾਲਾਂ ਮਾਹੌਲ ਬਣਿਆ ਰਹੇ ਜਿਵੇਂ ਕਿ ਅੱਜ ਪੂਰਾ ਵਿਸ਼ਵ ਵਾਤਾਵਰਣ ਦਿਹਾੜਾ ਮਨਾਂ ਰਿਹਾ ਹੈ ਅਤੇ ਵਾਤਾਵਰਣ ਪ੍ਰੇਮੀਆ ਵੱਲੋ ਲੋਕਾਂ ਨੂੰ ਸੁੱਧ ਹਵਾ ਲੈਣ ਲਈ ਵਾਤਾਵਰਣ ਨੂੰ ਬਚਾਉਣ ਦੀਆਂ ਦੁਹਾਈਆ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਵਿਸਵ ਵਾਤਾਵਰਣ ਨੂੰ ਬਚਾਉਣ ਲਈ ਸਤਿਆ ਭਾਰਤੀ ਸਕੂਲ ਖਿਦੋਵਾਲੀ ਦੇ ਬੱਚਿਆਂ ਨੂੰ ਸਕੂਲ ਦੀ ਪਿ੍ਸੀਪਲ ਮੈਡਮ ਸੰਦੀਪ ਕੋਰ ਅਤੇ ਸਕੂਲ ਦੇ ਸਮੂਹ ਸਟਾਫ਼ ਵੱਲੋ ਆਨਲਾਈਨ ਬੱਚਿਆਂ ਕੋਲੋ ਘਰ ਘਰ 150 ਦੇ ਕਰੀਬ ਫੁੱਲਦਾਰ,ਛਾਂਦਾਰ ਅਤੇ ਫਲਦਾਰ ਬੂਟੇ ਲਵਾਏ ਗਏ ਅਤੇ ਜਿੰਨ੍ਹਾਂ ਦੇ ਮਾਪਿਆਂ ਨੂੰ ਪਾਲਣ ਲ਼ਈ ਪ੍ਰੇਰਿਤ ਵੀ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਘਾਟ ਨਾ ਹੋ ਸਕ ਇਸ ਮੋਕੇ ਆਨਲਾਈਨ ਬੂਟੇ ਲਗਾਉਣ ਮੁਹਿੰਮ ਵਿੱਚ ਕੱਲਸਟਰ ਕੋਆਰਡੀਨੇਟ ਸੁਖਵਿੰਦਰ ਸਿੰਘ ਮੈਡਮ ਪਰਮਜੀਤ ਕੋਰ,ਮੈਡਮ ਦਲਜੀਤ ਕੋਰ, ਮੈਡਮ ਨਵਜੋਤ ਕੋਰ, ਮੈਡਮ ਰਵਿੰਦਰ ਕੋਰ ਸਮੇਤ ਵੱਡੀ ਗਿਣਤੀ ਚ ਬੱਚੇ ਅਤੇ ਮਾਪੇ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img