21 C
Amritsar
Friday, March 31, 2023

ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਪੰਜਾਬੀ ਕੁੜੀ ਸੈਲਫ਼ੀ ਖਿੱਚਦੀ ਸਮੁੰਦਰ ‘ਚ ਡੁੱਬੀ, ਮੌਤ

Must read

ਸਰਬਜਿੰਦਰ ਸੈਲਫੀ ਲੈਂਦੇ ਸਮੇਂ ਪੈਰ ਤਿਲ੍ਹਕਣ ਕਾਰਨ ਸਮੁੰਦਰ ‘ਚ ਜਾ ਡਿੱਗੀ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਦਾਦੇ ਨੇ ਦੱਸਿਆ ਕਿ ਸਰਬਜਿੰਦਰ ਨੂੰ ਮਿਲਣ ਗਏ ਉਸ ਦੇ ਮਾਪੇ ਚਾਰ ਮਹੀਨੇ ਤੋਂ ਕੈਨੇਡਾ ‘ਚ ਹੀ ਹਨ।

punjabi girl student dies due to drowning in sea in canada

ਬਰੈਂਪਟਨ: ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਨੂੰ ਸੈਲਫੀ ਲੈਣ ਦੇ ਚੱਕਰ ‘ਚ ਜਾਨ ਗਵਾਉਣੀ ਪੈ ਗਈ। ਮ੍ਰਿਤਕਾ ਦਾ ਪਛਾਣ 20 ਸਾਲਾ ਸਰਬਜਿੰਦਰ ਕੌਰ ਗਿੱਲ ਉਰਫ ਡੌਲੀ ਵਾਸੀ ਪਿੰਡ ਫਿਰੋਜ਼ਸ਼ਾਹ (ਫ਼ਿਰੋਜ਼ਪੁਰ) ਵਜੋਂ ਹੋਈ ਹੈ। ਡੌਲੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਾਲਜ ਟੂਰ ‘ਤੇ ਗਈ ਸਰਬਜਿੰਦਰ ਸੈਲਫੀ ਲੈਂਦੇ ਸਮੇਂ ਪੈਰ ਤਿਲ੍ਹਕਣ ਕਾਰਨ ਸਮੁੰਦਰ ‘ਚ ਜਾ ਡਿੱਗੀ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਦਾਦੇ ਨੇ ਦੱਸਿਆ ਕਿ ਸਰਬਜਿੰਦਰ ਨੂੰ ਮਿਲਣ ਗਏ ਉਸ ਦੇ ਮਾਪੇ ਚਾਰ ਮਹੀਨੇ ਤੋਂ ਕੈਨੇਡਾ ‘ਚ ਹੀ ਹਨ।

ਮਾਪਿਆਂ ਦੇ ਕੈਨੇਡਾ ‘ਚ ਹੋਣ ਕਾਰਨ ਅੱਜ ਯਾਨੀ 27 ਜੂਨ ਨੂੰ ਉਸ ਦਾ ਸਸਕਾਰ ਕੈਨੇਡਾ ‘ਚ ਹੀ ਕੀਤਾ ਜਾਵੇਗਾ। ਕੈਨੇਡਾ ਦੇ ਪੰਜਾਬੀ ਭਾਈਚਾਰੇ ਨੇ ਸਰਬਜਿੰਦਰ ਦੀ ਮੌਤ ‘ਤੇ ਮਾਪਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

- Advertisement -spot_img

More articles

- Advertisement -spot_img

Latest article