ਸਟਰੀਟ ਲਾਈਟ ਲਗਾਉਣ ਤੇ ਕਲੋਨੀ ਵਾਸੀਆਂ ਕੀਤਾ ਐਮ ਐਲ ਏ ਸਾਹਿਬ ਦਾ ਧੰਨਵਾਦ

ਸਟਰੀਟ ਲਾਈਟ ਲਗਾਉਣ ਤੇ ਕਲੋਨੀ ਵਾਸੀਆਂ ਕੀਤਾ ਐਮ ਐਲ ਏ ਸਾਹਿਬ ਦਾ ਧੰਨਵਾਦ

ਅੰਮ੍ਰਿਤਸਰ, 22 ਫਰਵਰੀ (ਹਰਪਾਲ ਸਿੰਘ):-ਹਲਕਾ ਦੱਖਣੀ ਵਾਰਡ ਨੰਬਰ 44 ਤਰਨ ਤਾਰਨ ਰੋਡ ਦੇ ਇਲਾਕਾ ਗੰਢਾ ਸਿੰਘ ਕਲੋਨੀ ਗਲੀ ਨੰਬਰ 8 ਵਿਖੇ ਸਟਰੀਟ ਲਾਈਟ ਲਗਾਈਆ ਗਈਆਂ ਜਾਣਕਾਰੀ ਦਿੰਦਿਆ ਸ੍ਰ ਗੁਰਪ੍ਰੀਤ ਸਿੰਘ ਚਾਹਤ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਸਟਰੀਟ ਲਾਈਟ ਖਰਾਬ ਪਈਆਂ ਸਨ ਜਿਸ ਨਾਲ ਕਲੋਨੀ ਵਾਸੀਆਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਵਲੋ ਇਹ ਮਾਮਲਾ ਹਲਕਾ ਦੱਖਣੀ ਵਿਧਾਇਕ ਸ੍ਰ ਇੰਦਰਬੀਰ ਸਿੰਘ ਨਿੱਜਰ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਚਲਦਿਆਂ ਪੀ ਏ ਨਵਨੀਤ ਸ਼ਰਮਾ ਜੀ ਵਲੋ ਪਹਿਲ ਦੇ ਅਧਾਰ ਤੇ ਨਵੀਆਂ ਸਟਰੀਟ ਲਾਈਟ ਲਗਾ ਕੇ ਚਾਲੂ ਕਰਵਾਇਆ ਗਿਆ ਇਸ ਮੌਕੇ ਕਲੋਨੀ ਵਾਸੀਆਂ ਨੇ ਐਮ ਐਲ ਏ ਡਾ. ਇੰਦਰਬੀਰ ਸਿੰਘ ਨਿੱਜਰ ਤੇ ਨਗਰ ਨਿਗਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਕੰਵਲਜੀਤ ਸਿੰਘ ਭਾਟੀਆ, ਗਗਨਦੀਪ ਸਿੰਘ, ਸੁਭਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ

Bulandh-Awaaz

Website: