21 C
Amritsar
Friday, March 31, 2023

ਸਚਿਨ ਤੇਂਦੁਲਕਰ ਨੂੰ ਮਿਲਿਆ ‘ਸਫ਼ਾਈ ਗਿਰੀ ਅਵਾਰਡਜ਼’, ਕੀ ਭਾਰਤ ਦੇ ਗਟਰਾਂ, ਨਾਲ਼ੀਆਂ ਨੂੰ ਸਚਿਨ ਤੇਂਦੁਲਕਰ ਸਾਫ਼ ਕਰਦਾ ਹੈ?

Must read

ਇੰਡੀਆ ਟੁਡੇ ਗਰੁੱਪ’ ਵੱਲੋਂ ਆਯੋਜਿਤ ‘ਸਫ਼ਾਈ ਗਿਰੀ ਅਵਾਰਡਜ਼’ ਵਿੱਚ ਵੱਖੋ-ਵੱਖ ਮਸ਼ਹੂਰ ਹਸਤੀਆਂ, ਕਾਰਪੋਰੇਟ ਅਦਾਰੇ ਆਦਿ ਨੂੰ “ਸਵੱਛ ਭਾਰਤ” ਬਣਾਉਣ ਲਈ ਸਨਮਾਨਿਤ ਕੀਤਾ ਜਾਂਦਾ ਹੈ| ਇਸ ਸਾਲ ਸਫ਼ਾਈ ਦੇ ਬ੍ਰਾਂਡ ਅੰਬੈਸਡਰ ਦਾ ਇਨਾਮ ਸਚਿਨ ਤੇਂਦੁਲਕਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤਾ| ਸੁਭਾਵਕ ਹੀ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਸਚਿਨ ਤੇਂਦੁਲਕਰ ਵਰਗੀਆਂ ਹਸਤੀਆਂ, ਕਾਰਪੋਰੇਟ ਕੰਪਨੀਆਂ ਦੇ ਮਾਲਕਾਂ ਦਾ ਦੇਸ਼ ਨੂੰ ਸਾਫ਼ ਰੱਖਣ ਵਿੱਚ ਕੀ ਯੋਗਦਾਨ ਹੈ? ਜ਼ਾਹਰ ਹੈ ਕੋਈ ਯੋਗਦਾਨ ਨਹੀਂ| ਸਗੋਂ ਇਹਨਾਂ ਦੇ ਨਿੱਜੀ ਜਹਾਜ਼, ਕਾਰਾਂ, ਸਨਅਤਾਂ, ਵੱਡੀਆਂ-ਵੱਡੀਆਂ ਪਾਰਟੀਆਂ ਵਾਤਾਵਰਨ ਵਿੱਚ ਹੋਰ ਪ੍ਰਦੂਸ਼ਣ ਹੀ ਫੈਲਾਉਂਦੀਆਂ ਹਨ| ਭਾਰਤ ਸਮੇਤ ਪੂਰੇ ਸੰਸਾਰ ਵਿੱਚ ਹੀ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲ਼ੇ ਤੇ ਵਾਤਾਵਰਨ ਨੂੰ ਨੁਕਸਾਨ ਕਰਨ ਵਾਲ਼ੇ ਇਹ ਧਨਾਢ ਲੋਕ ਹੀ ਹਨ|

ਦੂਜੇ ਪਾਸੇ ਭਾਰਤ ਨੂੰ ਅਸਲ ਵਿੱਚ ਸਾਫ਼ ਰੱਖਣ , ਗਟਰਾਂ, ਨਾਲੀਆਂ ਸਾਫ਼ ਕਰਨ , ਕੂੜਾ-ਕਰਕਟ ਚੱਕਣ ਵਾਲ਼ਿਆਂ ਦਾ ਨਾਂ ਤਾਂ ਸਰਕਾਰ ਨੂੰ ਤੇ ਨਾਂ ‘ਸਫ਼ਾਈ ਗਿਰੀ ਅਵਾਰਡਜ਼’ ਵਾਲ਼ੇ ਇੰਡੀਆ ਟੁਡੇ ਗਰੁੱਪ ਨੂੰ ਭੋਰਾ ਭਰ ਵੀ ਫ਼ਿਕਰ ਹੈ| ਇੱਕ ਪਾਸੇ ਸਰਕਾਰ ਤੇ ਮੀਡੀਆ “ਸਵੱਛ ਭਾਰਤ” ਦੇ ਸੋਹਲੇ ਗਾਣੋਂ ਨਹੀਂ ਥੱਕਦੇ ਤੇ ਦੂਜੇ ਪਾਸੇ ਹਰ ਸਾਲ 600 ਤੋਂ ਵੀ ਵੱਧ ਗਟਰ ਸਾਫ਼ ਕਰਨ ਵਾਲ਼ੇ, ਜ਼ਰੂਰੀ ਸਾਜੋ-ਸਮਾਨ ਦੀ ਘਾਟ ਕਾਰਨ ਮੌਤ ਦੇ ਘਾਟ ਉੱਤਰ ਜਾਂਦੇ ਹਨ| ਇਹਨਾਂ ‘ਸਫ਼ਾਈ ਗਿਰੀ ਅਵਾਰਡਜ਼’ ਵਿੱਚ ਭਾਰਤ ਦੇ ਮੁੱਖਧਾਰਾ ਮੀਡੀਆ ਦੀ ਪੂਰੀ ਵਿਚਾਰਧਾਰਾ ਸਮੋਈ ਹੈ| ਇਹ ਮੀਡੀਆ ਭਾਰਤ ਨੂੰ ਅਸਲ ਵਿੱਚ ਸਾਫ਼ ਰੱਖਣ , ਪੂਰੇ ਦੇਸ਼ ਦਾ ਢਿੱਡ ਭਰਨ , ਸਾਰੇ ਲੋਕਾਂ ਦਾ ਨੰਗ ਢਕਣ ਵਾਲ਼ੀ ਕਿਰਤੀ-ਮਜ਼ਦੂਰ ਅਬਾਦੀ ਨੂੰ ਨਫ਼ਰਤ ਕਰਦਾ ਹੈ ਤੇ ਇਹਨਾਂ ਕਿਰਤੀ ਲੋਕਾਂ ਦੀ ਕਿਰਤ ਉੱਤੇ ਪਲਣ ਵਾਲ਼ੀਆਂ ਜੋਕਾਂ ਦਾ ਸਨਮਾਨ ਤੇ ਗੁਣਗਾਣ ਕਰਦਾ ਹੈ|

- Advertisement -spot_img

More articles

- Advertisement -spot_img

Latest article