More

  ਸਕਾਲਰਸ਼ਿਪ ਰਕਮ ਵਿੱਚ ਘੁਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਬਾਦਲ, ਧਰਮਸੋਤ ਅਤੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ ਸਰਕਾਰ – ਕਟਾਰੂਚੱਕ

  ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਪੰਜਾਬ ਦੇ ਐਸ.ਸੀ ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ (ਆਪ) SC ਵਿੰਗ ਪੰਜਾਬ ਪ੍ਰਧਾਨ ਲਾਲ ਚੰਦਕਟਾਰੂਚੱਕ,ਅਜਨਾਲਾ ਤੋਂ ਬਲਾਕ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ,ਬਟਾਲਾ ਦੇ ਹਲਕਾ ਇੰਚਾਰਜ ਸ਼ੇਰੀ ਕਲਸੀ, ਉਚੇਚੇ ਤੌਰ ਤੇ ਪਹੁੰਚੇ, ਓਹਨਾਂ ਭੁੱਖ ਹੜਤਾਲ ਤੇ ਬੈਠੇ ਵਲੰਟੀਅਰਾਂ ਦਾ ਹੌਂਸਲਾ ਵਧਾਇਆ,ਉਹਨਾਂ ਦੇ ਪਹੁੰਚਣ ਤੇ ਵਲੰਟੀਅਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਮੌਕੇ ਸੁੱਬਾ ਕੋ-ਪ੍ਰਧਾਨ ADC ਜਸਵਿੰਦਰ ਸਿੰਘ ਰੰਗਰੇਟਾ, ਅੰਮ੍ਰਿਤਸਰ ਦੇ ਜਿਲ੍ਹਾ ਐਸ. ਸੀ.ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ ਜੀ, ਜਿਲ੍ਹਾSC ਵਿੰਗ ਦੇ ਉਪ- ਪ੍ਰਧਾਨ ਮਾਸਟਰ ਜਸਵਿੰਦਰ ਸਿੰਘ,ਜਨਰਲ ਸਕੱਤਰ ਰਵਿੰਦਰ ਹੰਸ,ਜੋਇੰਟ ਸਕੱਤਰ ਓਮ ਪ੍ਰਕਾਸ਼ ਗੱਬਰ, ਜੋਇੰਟ ਸਕੱਤਰ ਲਵ ਬਬੋਰੀਆ, ਬਲਵਿੰਦਰ ਸਿੰਘ ਨੰਗਲੀ,ਬਲਵਿੰਦਰ ਸਹੋਤਾ, ਬੂਟਾ ਰਾਮ,ਜਿਲ੍ਹਾ ਪ੍ਰਧਾਨ ਸੂਬੇਦਾਰ ਹਰਜੀਤ ਸਿੰਘ, ਤਰਸੇਮ ਸਿੰਘ ਮੱਟੂ,ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਅਤੇ ਅਧਿਕਾਰੀਆਂ ਵਲੋਂ ਦਲਿਤ ਬਚਿਆਂ ਦੇ ਸਕਾਲਰਸ਼ਿਪ ਘੋਟਾਲਿਆਂ ਦੇ ਵਿਰੋਧ ਵਿੱਚ ਭੁੱਖ ਹੜਤਾਲ ਰੱਖੀਜਿਸ ਵਿੱਚ ਪੰਜਾਬ sc ਵਿੰਗ ਪ੍ਰਧਾਨ ਲਾਲ ਚੰਦ ਕਟਾਰੂਚੱਕ, ਪੰਜਾਬ ਜੋਇੰਟ ਸਕੱਤਰ, ਬਲਜੀਤ ਸਿੰਘ ਖਹਿਰਾ ਨੇ ਪਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੱਖਾਂ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ ਕਿਉਂਕਿ ਸੂਬੇ ਦੇ ਬਹੁਤ ਸਾਰੇ ਕਾਲਜਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਰੋਲ ਨੰਬਰ ਦੇਣ ਤੋਂ ਮਨਾ ਕਰ ਦਿੱਤੇ ਹੈ, ਉਥੇ ਹੀ ਕਾਲਜਾਂ ਨੇ ਵਿਦਿਆਰਥੀਆਂ ਦੇ ਅਹਿਮ ਸਰਟੀਫਿਕੇਟ ਅਤੇ ਡਿਗਰੀਆਂ ਵੀ ਆਪਣੇ ਕਬਜੇ ਵਿੱਚ ਰੱਖੀਆਂ ਹੋਈਆਂ ਹਨ। ਜਿਸ ਕਰਨ ਵਿਦਿਆਰਥੀ ਨੌਰਕੀਆਂ ਲੈਣ ਲਈ ਅਪਲਾਈ ਕਰਨ ਤੋਂ ਵੀ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਐਲਾਨ ਕਰ ਰਹੇ ਹਨ, ਪਰ ਪੰਜਾਬ ਦੇ ਲੋਕਾਂ ਦਾ ਹੁਣ ਉਨ੍ਹਾਂ ਤੋਂ ਵਿਸਵਾਸ ਉਠ ਗਿਆ ਹੈ।

  ਇਸ ਮੌਕੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ,ਦਿਹਾਤੀ ਪ੍ਰਧਾਨ ਹਰਵੰਤ ਸਿੰਘ,ਦਿਹਾਤੀ ਕੋ-ਪ੍ਰਧਾਨ ਮੈਡਮ ਸੀਮਾ ਸੋਢੀ ,ਜਿਲ੍ਹਾ ਸੇਕ੍ਰੇਟਰੀ ਇਕ਼ਬਾਲ ਸਿੰਘ ਭੁੱਲਰ,ਜਿਲ੍ਹਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ,ਜਿਲ੍ਹਾ ਖ਼ਜ਼ਾਨਚੀ ਵਿਪਣ ਸਿੰਘ,ਅਨਿਲ ਮਹਾਜਨ, ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਇਸ ਮੌਕੇ ਅਮ੍ਰਿਤਸਰ ਹਲਕਾ ਦੱਖਣੀ ਦੇ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਜਰ, ਅਜਨਾਲੇ ਦੇ ਹਲਕਾ ਇੰਚਾਰਜ ਕੁਲਦੀਪ ਧਾਲੀਵਾਲ,ਹਲਕਾ ਜੰਡਿਆਲਾ ਦੇ ਹਰਭਜਨ ਸਿੰਘ ETO,ਜਿਲ੍ਹਾ ਟ੍ਰਾੰਸਪੋਰਟ ਜੋਇੰਟ ਸੇਕ੍ਰੇਟਰੀ ਗੁਲਜ਼ਾਰ ਸਿੰਘ ਬਿੱਟੂ, ਜਿਲ੍ਹਾ bc ਪ੍ਰਧਾਨ ਅਨਮੋਲ ਸਿੰਘ ਛਾਪਾ,ਸ.ਸਤਵਿੰਦਰ ਸਿੰਘ ਜੌਹਲ,ਰੋਸ਼ਨ ਸਿੰਘ ਵਲੋਂ ਵੀ ਸੰਬੋਧਿਤ ਕੀਤਾ ਗਿਆ।ਆਪ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐਸ.ਸੀ ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਅਤੇ ਸਕਾਲਰਸ਼ਿਪ ਰਕਮ ਵਿੱਚ ਘੁਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਅਤੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ। ਇਸ ਮੌਕੇ ,ਬਲਦੇਵ ਸਿੰਘ ਮਿਆਦਿਆਂ,ਕੁਲਵੰਤ ਸਿੰਘ ਵਡਾਲੀ,ਪੰਕਜ ਸੋਹੀ,ਹਲਕਾ ਪੂਰਬੀ ਦੇ ਆਗੂ ਕੇਵਲ ਅਟਵਾਲ,ਕੰਵਲਜੀਤ ਰਿੰਪੀ,ਯੂਥ ਜਿਲ੍ਹਾ ਪ੍ਰਧਾਨ ਭਗਵੰਤ ਸਿੰਘ ਕਵਲ,ਯੂਥ ਕੋ ਪ੍ਰਧਾਨ ਸ਼ਿਵਾਨੀ ਸ਼ਰਮਾ,ਵਰੁਣ ਕੁਮਾਰ ,ਦੀਕਸ਼ਿਤ ਧਵਨ,ਸ. ਸਤਵਿੰਦਰ ਸਿੰਘ ਜੌਹਲ,ਜਿਲ੍ਹਾ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਸੁਖਬੀਰ ਕੌਰ,ਸੀਨੀਅਰ ਆਗੂ ਹਰਜਿੰਦਰ ਕੌਰ,ਹਲਕਾ ਪੱਛਮੀ ਤੋਂ ਪੱਧਮ ਏੰਥਨੀ,ਮੋਨਿਕਾ ਲਾਂਬਾ,ਜਯੋਤਿ ਅਰੋੜਾ, ਨਰਿੰਦਰ ਮਰਵਾਹਾ, ਆਦਿ ਭਾਰੀ ਸੰਖਿਆ ਵਿੱਚ ਵਲੰਟੀਅਰ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img