Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਦਿੱਲੀ ਗੁਰਦਵਾਰਾ ਚੋਣਾਂ ਤੋਂ ਬਾਅਦ ਸੰਭਵ

 ਗੁਰਦਵਾਰਾ ਮੈਨਜਮੈਂਟ ਦੀਆਂ ਚੋਣਾਂ ਦਾ ਕੰਮ ਪੂਰਾ ਹੋਣ ਬਾਅਦ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਐਸ.ਜੀ.ਪੀ.ਸੀ. ਦੀਆਂ ਆਮ ਚੋਣਾਂ ਬਾਰੇ ਅਗਲੇ ਮਹੀਨੇ ਮਈ ਵਿਚ ਐਲਾਨ ਹੋ ਸਕਦਾ ਹੈ। ਕੇਂਦਰ ਸਰਕਾਰ ਵਲੋਂ ਐਸ.ਜੀ.ਪੀ.ਸੀ. ਚੋਣਾਂ ਲਈ ਨਿਯੁਕਤ ਗੁਰਦਵਾਰਾ ਚੋਣ ਕਮਿਸ਼ਨਰ ਜਸਟਿਸ (ਰਿਟਾ.) ਐਸ.ਐਸ.ਸਾਰੋਂ ਵਲੋਂ ਵੀ ਅਪਣਾ ਕੰਮਕਾਰ ਸ਼ੁਰੂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਵੇਂ ਪਹਿਲਾਂ ਸੂਬਾ ਸਰਕਾਰ ਵਲੋਂ ਗੁਰਦਵਾਰਾ ਚੋਣ ਕਮਿਸ਼ਨਰ ਲਈ ਦਫ਼ਤਰ ਤੇ ਸਟਾਫ਼ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ ਪਰ ਪਿਛਲੇ ਦਿਨਾਂ ਵਿਚ ਚੰਡੀਗੜ੍ਹ ਦੇ ਸੈਕਟਰ 17 ਸਥਿਤ ਸਥਾਪਤ ਕੀਤੇ ਗਏ ਦਫ਼ਤਰ ਨੂੰ ਕਲੀ-ਕੂਚੀ ਵਗੈਰਾ ਕਰ ਕੇ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕਮਿਸ਼ਨਰ ਦਫ਼ਤਰ ਲਈ ਸਟਾਫ਼ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਤਿਆਰੀਅਆਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਅਕਾਲੀ ਭਾਜਪਾ ਗਠਜੋੜ ਟੁੱਟਣ ਬਾਅਦ ਹੁਣ ਭਾਜਪਾ ਵੀ ਅਕਾਲੀ ਦਲ ਨੂੰ ਅਪਣਾ ਰੰਗ ਦਿਖਾਉਣੀ ਚਾਹੁੰਦੀ ਹੈ ਜਿਸ ਲਈ ਚੋਣਾਂ ਦਾ ਐਲਾਨ ਕਰੇਗੀ ਕਿਉਂਕਿ ਬਾਦਲ ਵਿਰੋਧੀ ਸਾਰੇ ਹੀ ਪੰਥਕ ਦਲ ਐਸ.ਜੀ.ਪੀ.ਸੀ. ਚੋਣਾਂ ਦੀ ਮੰਗ ਕਰ ਰਹੇ ਹਨ।

ਇਨ੍ਹਾਂ ਚੋਣਾਂ ਵਿਚ ਪੰਥਕ ਮੁੱਦਿਆਂ ਦੇ ਆਧਾਰ ਉਤੇ ਅਕਾਲ ਦਲ ਬਾਦਲ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਏਗਾ। ਇਸ ਲਈ ਇਹ ਚੋਣਾਂ ਇਸ ਸਾਲ ਵਿਚ ਹੋ ਸਕਦੀਆਂ ਹਨ ਅਤੇ ਇਨ੍ਹਾਂਨੂੰ ਕਰਵਾਉਣ ਦਾ ਐਲਾਨ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੀਤਾ ਜਾਣਾ ਹੈ। 2011 ‘ਚ ਹੋਈਆਂ ਸਨ ਐਸ.ਜੀ.ਪੀ.ਸੀ. ਦੀਆਂ ਆਮ ਚੋਣਾਂ ਜ਼ਿਕਰਯੋਗ ਹੈ ਕਿ ਭਾਵੇਂ ਐਸ.ਜੀ.ਪੀ.ਸੀ. ਚੋਣਾਂ 5 ਸਲਾ ਬਾਅਦ ਨਿਯਮਾਂ ਮੁਤਾਬਕ ਹੋਣੀਆਂ ਹੁੰਦੀਆਂ ਹਨ ਪਰ ਪਿਛਲੀਆਂ ਚੋਣਾਂ 2011ਵਿਚ ਹੋਈਆਂ ਸਨ। ਉਸ ਤੋਂ ਬਾਅਦ ਕੋਰਟ ਦੇ ਮਾਮਲਿਆਂ ਕਾਰਨ 10 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। 2016 ਤੋਂ ਬਾਅਦ ਪਿਛਲੇ ਮੈਂਬਰ ਵੀ ਪੰਜ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ ਅਤੇ ਹੁਣ ਸਤੰਬਰ ਮਹੀਨੇ ਇਨ੍ਹਾਂ ਦੀ ਮਿਆਦ ਵੀ ਖ਼ਤਮ ਹੋਈ ਹੈ ਤੇ ਇਸ ਹਿਸਾਬ ਨਾਲ ਨਵੰਬਰ ਮਹੀਨੇ ਚੋਣਾਂ ਬਣਦੀਆਂ ਹਨ। ਕੁਲ 190 ਐਸ.ਜੀ.ਪੀ.ਸੀ. ਮੈਂਬਰ ਚੁਣੇ ਜਾਣੇ ਹਨ, ਜਿਨ੍ਹਾਂ ਵਿਚ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਮੈਂਬਰ ਵੀ ਸ਼ਾਮਲ ਹਨ। ਹੁਣ ਗੁਰਦਵਾਰਾ ਚੋਣ ਕਮਿਸ਼ਨਰ ਦੇ ਕੰਮ ਸੰਭਾਲਣ ਦੀ ਤਿਆਰੀ ਬਾਅਦ ਸਪੱਸ਼ਟ ਹੈ ਕਿ ਇਨ੍ਹਾਂ ਚੋਣਾਂ ਦਾ ਛੇਤੀ ਹੀ ਐਲਾਨ ਹੋ ਸਕਦਾ ਹੈ।

Read Previous

ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀ ਨੂੰ ਪੜਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ੁਰੂ ਕਰੇਗੀ ਸਿਖਲਾਈ ਪ੍ਰੋਗਰਾਮ

Read Next

ਸਕੂਲ ਬੰਦ ਠੇਕੇ ਖੁੱਲੇ ਮਾਪਿਆਂ ‘ਚ ਭਾਰੀ ਰੋਸ, ਸ਼ਰਾਬ ਦੇ ਠੇਕੇ ਅੱਗੇ ਲਾਈਆਂ ਕਲਾਸਾਂ

Leave a Reply

Your email address will not be published. Required fields are marked *