ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰ ਜਥੇਦਾਰ ਬ੍ਰਹਮਪੁਰਾ ਨਾਲ ਚਟਾਂਨ ਵਾਂਗ ਖੜੇ:ਰਵਿੰਦਰ ਬ੍ਰਹਮਪੁਰਾ

53

ਤਰਨਤਾਰਨ,19 ਜੂਨ (ਬੁਲੰਦ ਆਵਾਜ ਬਿਊਰੋ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਆਸੀ ਵਿਰੋਧੀ ਪਾਰਟੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲੋਕਤੰਤਰੀ ਕਦਰਾਂ ਕੀਮਤਾਂ ਵਿਰੁੱਧ ਘਟੀਆ ਸਿਆਸਤ ‘ਤੇ ਉਤਰ ਆਈ ਹੈ,ਕਿਉਕਿ ਬਾਦਲ ਦਲ ਦੇ ਵਰਕਰਾਂ ਵੱਲੋ ਹਲਕੇ ‘ਚ ਇਹ ਅਫਵਾਹਾਂ ਉਠਾਈਆ ਜਾ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਹਨ,ਜਿਸ ਦਾ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਖਤ ਸ਼ਬਦਾਂ ਚ ਖੰਡਨ ਕੀਤਾ।

Italian Trulli

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਿਰੇ ਦਾ ਕੁਫਰ ਤੋਲ ਰਹੇ ਹਨ,ਜਿਸ ਦੀ ਨਾ ਕੋਈ ਬੁਨਿਆਦ ਹੈ ਅਤੇ ਨਾਂ ਹੀ ਸਿਰ ਪੈਰ।ਸ.ਬ੍ਰਹਮਪੁਰਾ ਨੇ ਕਿਹਾ ਕਿ ਜਿਨਾਂ ਨੁਕਸਾਨ ਇਨ੍ਹਾਂ ਸਿੱਖ ਕੌਮ ਤੇ ਪੰਜਾਬ ਦਾ ਕੀਤਾ ਹੈ ਇਤਿਹਾਸ ਕਦੇ ਮੁਆਫ ਨਹੀ ਕਰੇਗਾ।ਰਵਿੰਦਰ ਸਿੰਘ ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਹਲਕੇ,ਇਲਾਕੇ ਦੇ ਲੋਕ ਪਰਿਵਾਰ ਵਾਂਗ ਖੜੇ ਹਨ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰ ਕਦੇ ਵੀ ਜਥੇਦਾਰ ਬ੍ਰਹਮਪੁਰਾ ਨੂੰ ਛੱਡ ਕੇ ਨਾ ਗਏ ਹਨ ਤੇ ਨਾ ਹੀ ਜਾਣਗੇ।ਸਾਬਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਅਫਵਾਹ ਤੇ ਯਕੀਨ ਨਾ ਕਰਨ ਕਿਉਂਕਿ ਬਾਦਲ ਦਲ ਨੇ ਆਪਣੀ ਡੁਬਦੀ ਬੇੜੀ ਨੂੰ ਬਚਾਉਣ ਖਾਤਰ ਕਈ ਪਾਪੜ ਵੇਲਣੇ ਹਨ,ਪਰ ਹੁਣ ਸੱਤਾ ‘ਚ ਆਉਣ ਦਾ ਖੁਆਬ ਉਹ ਭੁੱਲ ਜਾਣ।