More

  ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਬੇਬੁਨਿਆਦੀ, ਜਮੀਨ ਤਲਾਸ਼ਣ ਦੀ ਕੋਸ਼ਿਸ਼-ਰਮਿੰਦਰ ਸਿੰਘ ਰੰਮੀ

  ਅੰਮ੍ਰਿਤਸਰ, 7 ਜੁਲਾਈ: (ਰਛਪਾਲ ਸਿੰਘ) -ਉਪ ਚੇਅਰਮੈਨ ਮਾਰਕੀਟ ਕਮੇਟੀ ਰਮਿੰਦਰ ਸਿੰਘ ਰੰਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਟਾ ਦਾਲ ਵੰਡ ਵਿੱਚ ਹੇਰਾਫੇਰੀ ਅਤੇ ਤੇਲ ਦੀਆਂ ਵਧੀਆ ਕੀਮਤਾਂ ਸਬੰਧੀ ਦਿੱਤੇ ਇਹ ਧਰਨੇ ਬਿਨਾਂ ਅਧਾਰ ਅਤੇ ਸਿਰਫ ਸਿਆਸੀ ਜਮੀਨ ਤਲਾਸ਼ਣ ਦੀ ਕੋਸ਼ਿਸ਼ ਹੈ। ਸ੍ਰ ਰੰਮੀ ਵੱਲੋਂ ਵੱਖ ਵੱਖ ਪਿੰਡਾਂ ਦੇ ਅਕਾਲੀ ਆਗੂਆਂ ਦੇ ਨਾਮ ਰਾਸ਼ਨ ਕਾਰਡ ਲਿਸਟ ਵਿੱਚ ਦਿਖਾਉਂਦਿਆਂ ਕਿਹਾ ਕਿ ਸਾਰੇ ਲੋੜਵੰਦਾਂ ਦੇ ਬਿਨਾਂ ਕਿਸੇ ਪੱਖਪਾਤ ਤੋਂ ਕਾਰਡ ਬਣਾਏ ਜਾ ਰਹੇ ਹਨ ਤੇ ਸਿਰਫ ਉਨ੍ਹਾਂ ਦੇ ਨਾਮ ਕੱਟੇ ਜਾਣਗੇ ਜੋ ਆਯੋਗ ਹਨ ਅਤੇ ਸਰਕਰੀ ਤਨਖਾਹ ਲੈ ਰਹੇ ਹਨ ਤੇ ਬਾਵਜੂਦ ਵੀ ਆਟਾ ਦਾਲ ਅਤੇ ਹੋਰ ਸਹੂਲਤਾਂ ਲੈ ਕੇ  ਯੋਗ ਲੜਵੰਦਾਂ ਦਾ ਹੱਕ ਦਬਾ ਕੇ ਬੈਠੇ ਹਨ।

    ਸ੍ਰ ਰੰਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਬਿਨਾਂ ਪੱਖਪਾਤ ਤੋਂ ਵਿਕਾਸ ਕੀਤਾ ਹੈਅਤੇ ਹੁਣ ਵੀ ਉਹ ਹਰੇਕ ਪਿੰਡ ਵਿੱਚ ਬਿਨਾਂ ਪੱਖਪਾਤ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਤੇਲ ਕੀਮਤਾਂ ਬਾਰੇ ਕਿਹਾ ਕਿ ਐਕਸਾਈਜ ਡਿਊਟੀ ਕੇਂਦਰ ਸਰਕਾਰ ਨੇ ਵਧਾਈ ਅਤੇ ਅਕਾਲੀ ਦਲ ਉਕਤ ਸਰਕਾਰ ਦਾ ਭਾਈਵਾਲ ਹੈ ਅਤੇ ਅਕਾਲੀਆਂ ਨੂੰ ਕੇਂਦਰੀ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਨਾਲ ਭਾਈਵਾਲੀ ਨਿਭਾਉਂਦਿਆਂ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਨੂੰ ਭੁੱਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਸ਼ੁਰੂ ਤੋਂ ਹੀ ਕਿਸਾਨ ਅਤੇ ਮਜਦੂਰ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੰਬਾ ਸਮਾਂ ਕੇਂਦਰ ਵਜਾਰਤ ਦਾ ਸੁੱਖ ਭੋਗਣ ਤੋਂ ਬਾਅਦ ਅੱਜ ਭਾਜਪਾ ਨਾਲੋਂ ਵੱਖ ਹੋਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਵਕਾਰ ਮੁੜ ਬਹਾਲ ਹੋ ਸਕੇ।

    ਉਪ ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਵਿਕਾਸ ਦੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਵੀ ਕਿਸੇ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਗਿਆ ਅਤੇ ਲੋੜਵੰਦਾਂ ਦੇ ਘਰ ਘਰ ਤੱਕ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।

    ਇਸ ਮੌਕੇ ਅੰਗਰੇਜ ਸਿੰਘ ਚੇਅਰਮੈਨ ਲੈਂਡ ਮੋਡਗੇਜ ਬੈਂਕ ਅੰਮ੍ਰਿਤਸਰ, ਧਰਮਪਾਲ ਲਾਡੀ ਡਾਇਰੈਕਟਰ ਮਾਰਕੀਟ ਕਮੇਟੀ ਅੰਮ੍ਰਿਤਸਰ, ਮਨਜੀਤ ਸਿੰਘ ਸਰਪੰਚ ਅਟਾਰੀ, ਕੁਲਦੀਪ ਸਿੰਘ ਰਣੀਕੇ, ਸਰਤਾਜ ਸਿੰਘ ਰਣੀਕੇ, ਨਿਰਵੈਲ ਸਿੰਘ ਸਰਪੰਚ ਰਣਗੜ੍ਹ, ਮੰਗਲ ਸਿੰਘ ਰਿੰਕੂ ਢਿਲੋਂ, ਚੇਅਰਮੈਨ ਸ਼ੋਸ਼ਲ ਮੀਡੀਆ ਸੈਲ, ਰਘਬੀਰ ਸਿੰਘ ਵਾਹਲਾ, ਸਰਤਪਾਲ ਸਿੰਘ ਸੰਧੂ, ਰਛਪਾਲ ਸਿੰਘ ਲਾਡੀ ਵੀ ਹਾਜ਼ਰ ਸਨ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img