ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਰਕਰ ਨਾਲ ਕਿਸੇ ਕਿਸਮ ਤਾ ਕੋਈ ਵੀ ਧੱਕਾ ਬਰਦਾਸਤ ਨਹੀ ਕੀਤਾ ਜਾਵੇਗਾ – ਗਿੱਲ

ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਰਕਰ ਨਾਲ ਕਿਸੇ ਕਿਸਮ ਤਾ ਕੋਈ ਵੀ ਧੱਕਾ ਬਰਦਾਸਤ ਨਹੀ ਕੀਤਾ ਜਾਵੇਗਾ – ਗਿੱਲ

ਕਾਰਵਾਈ ਨਾ ਹੋਈ ਤਾ 23 ਜੁਲਾਈ ਨੂੰ ਸਵੇਰੇ 10 ਵਜੇ ਹਾਲ ਗੇਟ ਦੇ ਬਾਹਰ ਕੀਤਾ ਜਾਵੇਗਾ ਵੱਡਾ ਸੰਘਰਸ਼ – ਗਿੱਲ

ਅੰਮ੍ਰਿਤਸਰ, 21 ਜੁਲਾਈ (ਗਗਨ) – ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਰਕਰ ਨਾਲ ਕਿਸੇ ਕਿਸਮ ਤਾ ਕੋਈ ਵੀ ਧੱਕਾ ਬਰਦਾਸਤ ਨਹੀ ਕਰਕੇਗਾ ਅਤੇ ਆਪਣੇ ਵਰਕਰਾਂ ਨਾਲ ਚਟਾਣ ਵਾਂਗ ਖੜਦਾ ਰਹੇਗਾ। ਇਹ ਵਿਚਾਰ ਅੱਜ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਜਰ ਸ ਤਲਬੀਰ ਸਿੰਘ ਗਿੱਲ ਨੇ ਬਿਤੇ ਦਿਨੀ ਹਲਕੇ ਦੇ ਜੁਝਾਰੂ ਵਰਕਰ ਜਗਜੀਤ ਸਿੰਘ ਜੱਜ ਐੱਸ ਸੀ ਪ੍ਰਧਾਨ ਹਲਕਾ ਦੱਖਣੀ ਦੇ 14 ਸਾਲਾਂ ਬੇਟੇ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋੰ ਗੋਲੀ ਮਾਰਨ ਦੀ ਨੀਯਤ ਨਾਲ ਆਇਆ ਸੀ ਜਿਸਦੀ ਵਿਡੀਉ ਰਿਕਾਡੀਂਗ ਵੀ ਹੋਣ ਦੇ ਬਾਵਜੂਦ ਉਸਦੀ ਸ਼ਿਕਾਇਤ ਸੰਬਧਿਤ ਥਾਣੇ ਚ ਕਰਨ ਦੇ ਬਾਵਜੂਦ ਵੀ ਕੋਈ ਪਰਚਾ ਨਹੀੰ ਦਰਜ ਨਾ ਕਰਨ ਦੇ ਰੋਸ ਵਿੱਚ ਥਾਣਾ ਸੁਲਤਾਨਵਿੰਡ ਦੇ ਬਾਹਰ ਵਿਸ਼ਾਲ ਰੋਸ ਧਰਨੇ ਨੂੰ ਸੰੋਬਧਨ ਕਰਦਿਆ ਪ੍ਰਗਟ ਕੀਤੇ। ਸ: ਗਿੱਲ ਨੇ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਜੇ ਦੋਸ਼ੀਆਂ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਪਰਸੋੰ 23 ਜੁਲਾਈ ਨੂੰ ਸਵੇਰੇ 10 ਵਜੇ ਹਾਲ ਗੇਟ ਦੇ ਬਾਹਰ ਵੱਡਾ ਸੰਘਰਸ਼ ਕੀਤਾ ਜਾਵੇਗਾ।

ਸ: ਗਿੱਲ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆ ਕਮਜੋਰੀਆ ਨੂੰ ਛਪਾਉਣ ਲਈ ਗੁੰਡਿਆ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਸਹਿ ਤੇ ਹੀ ਪੁਲਿਸ ਪ੍ਰਸ਼ਾਨ ਦੋਸੀਆ ਖਿਲਾਫ ਕੋਈ ਕਾਰਵਾਈ ਨਹੀ ਕਰ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਟਰੱਕਾਂਵਾਲੇ, ਜਸਪਾਲ ਸਿੰਘ ਸੈਟੂ, ਇੰਦਰਜੀਤ ਸਿੰਘ ਪੰਡੋਰੀ, ਸੁਰਇੰਦਰ ਸਿੰਘ ਸੁਲਤਾਨਵਿੰਡ, ਰਵੇਲ ਸਿੰਘ ਭੁੱਲਰ, ਦਿਲਬਾਗ ਸਿੰਘ ਪ੍ਰਧਾਨ ਐਸਸੀ ਵਿੰਗ, ਰੂਬੀ ਸਰਪੰਚ ਮੂਲੇਚੱਕ, ਰਮਨਬੀਰ ਸਿੰਘ ਰਾਣਾ, ਮਨਪ੍ਰੀਤ ਸਿੰਘ ਮਾਹਲ, ਗੁਰਮੇਜ ਸਿੰਘ ਬੱਬੀ, ਮੁਖਤਾਰ ਸਿੰਘ ਖਾਲਸਾ, ਅਜੈਬ ਸਿੰਘ ਸਰਪੰਚ, ਦਲਜੀਤ ਸਿੰਘ ਚਾਹਲ, ਸੁਰਜੀਤ ਸਿੰਘ ਕੰਡਾ, ਗੁਰਦਿਆਲ ਸਿੰਘ ਭੁੱਲਰ, ਬਾਬਾ ਗੁਲਸ਼ਨ ਸਿੰਘ, ਅਮਰਜੀਤ ਸਿੰਘ, ਨਵਜੀਤ ਸਿੰਘ ਲੱਕੀ, ਧਿਆਨ ਸਿੰਘ ਪਹਿਲਵਾਨ, ਮਨਪ੍ਰੀਤ ਸਿੰਘ ਬੋਨੀ, ਬਲਵਿੰਦਰ ਸਿੰਘ ਰਾਜੋਕੇ, ਸੁਖਦੇਵ ਸਿੰਘ ਆਸ਼ਟ, ਸਾਹਿਬ ਸਿੰਘ ਟਾਇਰਾਂ ਵਾਲੇ, ਬਲਵਿੰਦਰ ਸਿੰਘ ਹਵੇਲੀ ਵਾਲੇ, ਡਾ ਗੁਰਇੰਦਰ ਸਿੰਘ ਮਾਹਲ, ਮੁਖਤਾਰ ਸਿੰਘ ਗੋਨਾ, ਦਲਜੀਤ ਸਿੰਘ ਫੌਜੀ, ਡਾ ਦਲਬੀਰ ਸਿੰਘ ਰਿੰਕੂ, ਜਮੇਲ ਸਿੰਘ ਸ਼ੇਰਾ, ਬਾਬਾ ਸਰਬਜੀਤ ਸਿੰਘ ਕੇਬਲ ਵਾਲ,ੇ ਸਰਬ ਭੁੱਲਰ, ਜਗਪ੍ਰੀਤ ਸਿੰਘ ਸ਼ੈਂਪੀ ਆਦਿ ਆਗੂ ਹਾਜ਼ਰ ਸਨ।

Bulandh-Awaaz

Website: