ਸ਼੍ਰੀ ਹਰਿਮੰਦਿਰ ਸਾਹਿਬ ਜੀ ਤੋਂ ਅਰਦਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾਂ ਜਨਮ ਉਤਸਵ ਸਮਾਗਮ ਦਾ ਬਾਵਾ ਨੇ ਕੀਤਾ ਸ਼ੁਭ ਅਰੰਭ
ਫਾਊਂਡੇਸ਼ਨ ਵੱਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਿਸਥਾਨ, ਮੱਧ ਪ੍ਰਦੇਸ਼ ਵਿੱਚ 31 ਸਮਾਗਮ ਆਯੋਜਿਤ ਕਰਾਂਗੇ- ਬਾਵਾ
ਅੰਮ੍ਰਿਤਸਰ 4 ਜੁਲਾਈ (ਰਛਪਾਲ ਸਿੰਘ) – ਅੱਜ ਸ਼੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350 ਸਾਲਾਂ ਜਨਮ ਉਤਸਵ ਸਮਾਗਮਾਂ ਦਾ ਸ਼ੁਭ ਅਰੰਭ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੀ.ਐਸ.ਆਈ.ਡੀ.ਸੀ ਨੇ ਕੀਤਾ। ਇਸ ਸਮੇਂ ਕੌਂਸਲਰ ਸੁਨੀਲ ਕੌਂਟੀ, ਸਾਬਕਾ ਹਾਊਸਫੈਡ ਡਾਇਰੈਕਟਰ ਅਮਰੀਕ ਸਿੰਘ, ਬੈਰਾਗੀ ਮਹਾਂਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਸੁਖਵਿੰਦਰ ਬਾਵਾ, ਅਰਜੁਨ ਬਾਵਾ ਅਤੇ ਸੰਜੇ ਠਾਕੁਰ ਨਾਲ ਸਨ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350 ਸਾਲਾਂ ਜਨਮ ਉਤਸਵ 31 ਸਮਾਗਮ ਪੰਜਾਬ, ਹਰਿਆਣਾ, ਦਿੱਲੀ, ਰਾਜਿਸਥਾਨ, ਮੱਧ ਪ੍ਰਦੇਸ਼ ਵਿੱਚ ਆਯੋਜਿਤ ਕਰਕੇ ਮਨਾਵਾਂਗੇ। ਸ਼੍ਰੀ ਬਾਵਾ ਨੇ ਦੱਸਿਆ ਕਿ 1 ਅਕਤੂਬਰ ਤੋਂ ਸ਼੍ਰੀ ਹਰਿਮੰਦਿਰ ਸਾਹਿਬ ਤੋਂ ਵਿਸ਼ੇਸ਼ ਯਾਤਰਾ ਬੱਸਾਂ ਰਾਹੀ ਅਰੰਭ ਕਰਾਂਗੇ ਜੋ 7 ਦਿਨ ਵੱਖ ਵੱਖ ਇਤਿਹਾਸਿਕ ਅਸਥਾਨਾਂ ‘ਤੇ ਦਰਸ਼ਨ ਕਰਕੇ ਚੱਪੜਚਿੜੀ ਵਿਖੇ ਸਮਾਪਤ ਹੋਵੇਗੀ। ਉਹਨਾਂ ਦੱਸਿਆ ਕਿ 1 ਸਤੰਬਰ ਨੂੰ ਸੱਚਖੰਡ ਐਕਸਪ੍ਰੈਸ ਰਾਹੀ ਜੱਥਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ ਜੋ 3 ਸਤੰਬਰ ਨੂੰ ਇਤਿਹਾਸਿਕ ਦਿਹਾੜਾ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ (ਮਾਧੋ ਦਾਸ ਬੈਰਾਗੀ) ਵਿਚਕਾਰ ਮਿਲਾਪ 3 ਸਤੰਬਰ 1708 ਨੂੰ ਹੋਇਆ ਸੀ, ਇਹ ਸਮਾਗਮ ਬੰਦਾ ਘਾਟ ਗੁਰਦੁਆਰਾ ਵਿਖੇ 3 ਸਤੰਬਰ ਨੂੰ ਆਯੋਜਿਤ ਹੋਵੇਗਾ।
Related
- Advertisement -
- Advertisement -