ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਨੰ ਸਮਰਪਿਤ ਲੇਖ ਮੁਕਾਬਲਿਆਂ ਲਈ ਰਜਿਸ਼ਟ੍ਰੇਸ਼ਨ ਫਾਰਮ ਜਾਰੀ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਨੰ ਸਮਰਪਿਤ ਲੇਖ ਮੁਕਾਬਲਿਆਂ ਲਈ ਰਜਿਸ਼ਟ੍ਰੇਸ਼ਨ ਫਾਰਮ ਜਾਰੀ

ਅੰਮ੍ਰਿਤਸਰ, 23 ਮਈ (ਰਛਪਾਲ ਸਿੰਘ) – ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਪੰਜਾਬ ਸਰਕਾਰ ਵਲੋਂ ਸਾਰਾ ਸਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕੋਵਿਡ-19 ਦੇ ਚਲਦਿਆਂ ਆਨਲਾਈਨ ਵਿਧੀ ਰਾਹੀਂ ਵੱਖ ਵੱਖ ਵਿਦਿਅਕ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਅਕ ਮੁਕਾਬਲਿਆਂ ਦੇ ਜ਼ਿਲ਼੍ਹਾ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਵਿਦਿਅਕ ਮੁਕਾਬਲਿਆਂ ਲਈ ਹਦਾਇਤਾਂ, ਮਾਪ ਦੰਡ, ਅੰਕ-ਵੰਡ ਸਮੇਤ ਸਮਾਂ ਸਾਰਣੀ ਜਾਰੀ ਕਰਦਿਆਂ ਇੰਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ ਕੀਤਾ ਗਿਆ ਤੇ ਇਹ ਮੁਕਾਬਲੇ ਕੋਵਿਡ-19 ਦੇ ਚਲਦਿਆਂ ਆਨਲਾਈਨ ਵਿਧੀ ਰਾਹੀਂ ਕਰਵਾਏ ਜਾਣਗੇ ਤੇ ਇੰਨਾਂ੍ਹ ਮੁਕਾਬਲਿਆਂ ਦੇ ਚਲਦਿਆਂ ਇਹ ਸੰਕਟ ਖਤਮ ਹੋਣ ਤੇ ਆਫਲਾਈਨ ਵਿਧੀ ਰਾਹੀਂ ਕਰਵਾਏ ਜਾ ਸਕਦੇ ਹਨ। ਉਨਾਂ੍ਹ ਦੱਸਿਆ ਕਿ ਲੇਖ ਰਚਨਾ ਮੁਕਾਬਲੇ 31 ਮਈ 2021 ਤੱਕ ਸਕੂਲ ਪੱਧਰ, 1 ਸਤੰਬਰ 2021 ਤੋਂ 8 ਸਤੰਬਰ 2021 ਤੱਕ ਬਲਾਕ ਪੱਧਰ, 1 ਅਕਤੂਬਰ 2021 ਤੋਂ 8 ਅਕਤੂਬਰ 2021 ਤੱਕ ਜ਼ਿਲ਼੍ਹਾ ਪੱਧਰ ਅਤੇ ਤ ਨਵੰਬਰ 2021 ਤੋਂ 15 ਨਵੰਬਰ 2021 ਤੱਕ ਰਾਜ ਪੱਧਰ ਤੇ ਕਰਵਾਏ ਜਾਣਗੇ ਜਿਸ ਲਈ ਵਿਭਾਗ ਵਲੋਂ ਗੂਗਲ ਰਜਿਸ਼ਟ੍ਰੇਸ਼ਨ ਫਾਰਮ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦਾ ਕੋਈ ਵੀ ਵਿਦਿਆਰਥੀ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਕੇ ਇੰਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ। ਇਹ ਮੁਕਾਬਲੇ ਛੇਵੀਂ ਤੋਂ ਅੱਠਵੀ ਜਮਾਤ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਦੋ ਵਰਗਾਂ ਵਿੱਚ ਹੋਣਗੇ।  ਤਸਵੀਰ ਕੈਪਸ਼ਨ: ਮੈਡਮ ਆਦਰਸ਼ ਸ਼ਰਮਾ ਜ਼ਿਲ੍ਹਾ ਨੋਡਲ ਅਫਸਰ ਵਿਦਿਅਕ ਮੁਕਾਬਲੇ।

Bulandh-Awaaz

Website: