ਸ਼ੌ੍ਮਣੀ ਅਕਾਲੀ ਦਲ ਸਯੁੰਕਤ ਦੇ ਜਿਲਾ ਅੰਮ੍ਰਿਤਸਰ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਕਲਕੱਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

34

ਅੰਮ੍ਰਿਤਸਰ, 25 ਜੂਨ (ਗਗਨ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲਾ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨਗੀ ਮਿਲਣ ਉਪਰੰਤ ਸ: ਗੁਰਪ੍ਰੀਤ ਸਿੰਘ ਕਲੱਕਤਾ ਅੱਜ ਸਾਥੀਆਂ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਗੁਰੂ ਰਾਮ ਦਾਸ ਅੱਗੇ ਅਰਦਾਸ ਬੇਨਤੀ ਕੀਤੀ ਕਿ ਪੰਥਕ ਸੋਚ ਉਤੇ ਡੱਟ ਕੇ ਪਹਿਰਾ ਦੇਣ ਦਾ ਬਲ ਬਖਸ਼ੇ ਅਤੇ ਪਾਰਟੀ ਅਤੇ ਜੱਥਾ ਸਫਲਤਾ ਦੀ ਉਚਾਈਆਂ ਨੂੰ ਛੂਹੇ।ਪਾਰਟੀ ਹਾਈ ਕਮਾਂਡ ਵੱਲੋਂ ਸਰਦਾਰ ਮਨਮੋਹਨ ਸਿੰਘ ਸੱਠਿਆਲਾ (ਜਨਰਲ ਸਕੱਤਰ), ਭਾਈ ਮੋਕਮ ਸਿੰਘ ਅਤੇ ਭਾਈ ਮਨਜੀਤ ਸਿੰਘ ਭੋਮਾ, ਉੱਘੇ ਸਮਾਜ ਸੇਵੀ ਅਤੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਸਰਦਾਰ ਅਵਤਾਰ ਸਿੰਘ ਘੁੱਲਾ ਅਤੇ ਸ.ਹਰਚਰਨ ਸਿੰਘ (ਮੈਂਬਰ, ਚੀਫ਼ ਖ਼ਾਲਸਾ ਦੀਵਾਨ) ਅਰਦਾਸ ਵਿੱਚ ਸ਼ਾਮਿਲ ਹੋਏ।

Italian Trulli

ਇਸਤੋਂ ਇਲਾਵਾ ਅੰਮ੍ਰਿਤਸਰ ਜੱਥੇ ਦੇ ਸੀਨੀਅਰ ਮੈਂਬਰ ਸ.ਬ੍ਰਹਮਜੀਤ ਸਿੰਘ, ਸ.ਕਸ਼ਮੀਰ ਸਿੰਘ, ਸ. ਹਰਬਿੰਦਰਪਾਲ ਸਿੰਘ ਵਾਲੀਆ, ਸ.ਪਲਵਿੰਦਰ ਸਿੰਘ, ਸ. ਆਗਿਆਪਾਲ ਸਿੰਘ, ਸ.ਅਮਰਦੀਪ ਸਿੰਘ ਖਾਲਸਾ ਅਤੇ ਹੋਰ ਬਹੁਤ ਸਾਰੇ ਸਾਥੀ ਵੀ ਨਾਲ ਸਨ ,ਸ.ਕਲਕੱਤਾ ਨੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।