ਸ਼ਹੀਨ ਬਾਗ ਦੇ ਸਮਰਥਕਾਂ ਨੇ ਲਵਪ੍ਰੀਤ ਸਿੰਘ ਦੀ ਗ੍ਰਿਫਤਾਰੀ ‘ਤੇ ਧਾਰੀ ਚੁੱਪ।
ਨਾਗਰਿਕਤਾ ਕਾਨੂੰਨ ਦੇ ਖਿਲਾਫ ਲੱਗੇ ਸ਼ਹੀਨ ਬਾਗ ਧਰਨੇ ਦੌਰਾਨ ਇਨ੍ਹਾਂ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਉੱਤਰੇ ਸਿੱਖਾਂ ਨੂੰ ਸੈਕੂਲਰ ਤੇ ਖੱਬੇ ਪੱਖੀ ਬਹੁਤ ਵਡਿਆਂਉਦੇ ਰਹੇ। ਸ਼ਹੀਨ ਬਾਗ ਨੂੰ ਦੱਬਿਆਂ ਕੁਚਲਿਆਂ ਦੀ ਸਾਂਝ ਦਾ ਪਲੇਟਫਾਰਮ ਦੱਸਿਆ ਗਿਆ। ਉਨ੍ਹਾਂ ਸੈਂਕੜੇ ਸਿੱਖਾਂ ਵਿੱਚੋਂ ਇੱਕ ਲਵਪ੍ਰੀਤ ਸਿੰਘ ਭਾਰਤੀ ਏਜੰਸੀਆਂ ਵੱਲੋਂ ਕਈ ਦਿਨ ਪਹਿਲਾਂ ਚੁੱਕ ਲਿਆ ਸੀ ਤੇ ਹੁਣ UAPA ਲਾਕੇ ਖੰਖਾਰੂ ਅੱਤਵਾਦੀ ਦੱਸਿਆ ਜਾ ਰਿਹਾ ਹੈ।
ਅਸੀਂ ਲਵਪ੍ਰੀਤ ‘ਤੇ ਲੱਗੇ ਦੋਸ਼ਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ। ਪਰ ਇਹ ਤੱਥ ਹੈ ਕਿ ਲਵਪ੍ਰੀਤ ਸਿੰਘ ਸ਼ਹੀਨ ਬਾਗ ਦੇ ਲੰਗਰਾਂ ਵਿੱਚ ਲਗਾਤਾਰ ਸੇਵਾ ਕਰਦਾ ਰਿਹਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਨਾਂ ਦੀ ਇੱਕ ਜਥੇਬੰਦੀ ਨਾਲ ਵੀ ਸੇਵਾ ਕਰਦਾ ਸੀ। ਸਭ ਨੂੰ ਪਤਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਦਸ ਬਾਰਾਂ ਸਾਲਾਂ ਬਾਅਦ ਦੋਸ਼ੀ ਬਣਾਏ ਗਏ ਸਿੱਖ ਜਵਾਨੀ ਰੋਲਕੇ “ਬਾ-ਇੱਜਤ” ਬਰੀ ਹੋ ਜਾਂਦੇ ਨੇ।
ਇਸ ਵਰਤਾਰੇ ਖਿਲਾਫ ਸੈਕੂਲਰ, ਖੱਬੇਪੱਖੀ ਤੇ ਦਲਿਤ ਕਦੇ ਵੀ ਆਵਾਜ਼ ਨਹੀਂ ਚੁੱਕਦੇ ਕਿਉਂਕਿ ਉਨ੍ਹਾਂ ਨੂੰ ਵਿਚਾਰਧਾਰਕ ਤੌਰ ਤੇ ਭਾਰਤੀ ਪੁਲਿਸ ਤੇ ਨਿਆ ਪ੍ਰਣਾਲੀ ‘ਚ ਤਾਂ ਪੂਰਨ ਵਿਸ਼ਵਾਸ ਹੈ ਪਰ ਧਰਮੀ ਸਿੱਖ ਨੂੰ ਉਹ “ਅੱਤਵਾਦੀ” ਹੀ ਮੰਨਕੇ ਚੱਲਦੇ ਹਨ।
ਲਵਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਚੁੱਕਿਆਂ ਅੱਜ 15 ਦਿਨ ਹੋ ਗਏ ਹਨ। ਪਰ ਸ਼ਹੀਨ ਬਾਗ਼ ਵਰਗੇ “ਧਰਮ ਨਿਰਪੱਖ ਅਤੇ ਰਾਸ਼ਟਰਵਾਦੀ” ਧਰਨੇ ਵਿੱਚ ਸ਼ਾਮਲ ਹੋਣਾ ਉਸਦੇ ਕਿਸੇ ਕੰਮ ਨਾ ਆਇਆ। ਕਿਉਂਕਿ ਕਿਸੇ ਸੈਕੂਲਰ, ਖੱਬੇ ਪੱਖੀ ਜਾਂ ਦਲਿਤ ਮੁਸਲਮਾਨ ਧਿਰ ਨੇ ਵੀ ਸ਼ਹੀਨ ਬਾਗ ਦਾ ਲਿਹਾਜ਼ ਕਰਕੇ ਲਵਪ੍ਰੀਤ ਬਾਰੇ ਚੁੱਪ ਨਹੀਂ ਤੋੜੀ। ਭਾਵੇਂ ਕਿ ਇਨ੍ਹਾਂ ਦੇ ਬਿਆਨ ਕੋਈ ਮਾਅਨਾ ਨਹੀਂ ਰੱਖਦੇ ਪਰ “ਪੀੜਿਆਂ ਜਾ ਰਿਹਾਂ ਦੀ ਸਾਂਝ” ਦਾ ਭੁਲੇਖੇ ਦੂਰ ਕਰਨ ਹਿੱਤ ਕਾਫੀ ਹੈ।
Related
- Advertisement -
- Advertisement -