More

  ਸ਼ਹੀਦ ਗੁਰਸੇਵਕ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਪੁੱਜੀ

  ਅੰਮ੍ਰਿਤਸਰ, 12 ਦਸੰਬਰ (ਅਮਨਦੀਪ) – ਤਾਮਿਲ ਨਾਡੂ ਦੇ ਕੁਨੂਰ ਨੇੜੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦਾ ਤਰਨ ਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਦੋਦੇ ਸੋਢੀਆਂ ਵਿਖੇ ਪੂਰੇ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਤਿੰਨ ਸਾਲ ਦੇ ਪੁੱਤ ਫਤਹਿਦੀਪ ਸਿੰਘ ਨੇ ਦਿਖਾਈ। ਗੁਰਸੇਵਕ ਸਿੰਘ ਦੀ ਲਾਸ਼ ਦੀ ਪਛਾਣ ਲਈ ਕਾਫ਼ੀ ਜਾਂਚ ਪੜਤਾਲ ਕੀਤੀ ਗਈ ਤੇ ਇਸ ਕਾਰਨ ਦੇਹ ਉਸ ਦੇ ਪਿੰਡ ਭੇਜਣ ’ਚ ਵਕਤ ਲੱਗ ਗਿਆ। ਗੁਰਸੇਵਕ ਸਿੰਘ ਦੇ ਪਰਿਵਾਰ ਵਿੱਚ ਪਤਨੀ ਜਸਪ੍ਰੀਤ ਕੌਰ, ਧੀਆਂ ਸਿਮਰਤਦੀਪ ਕੌਰ (9) ਅਤੇ ਗੁਰਲੀਨ ਕੌਰ (7), ਪੁੱਤਰ ਫਤਿਹਦੀਪ ਅਤੇ ਪਿਤਾ ਕਾਬਲ ਸਿੰਘ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img