ਸ਼ਹਿਰ ਵਿੱਚ ਲੁੱਟਾਂ ਖੋਹਾਂ ਤੇ ਗੋਲੀਆਂ ਚਲਾਉਣ ਦੇ ਮਾਮਲਿਆ ‘ਚ ਲੋੜੀਦੇ ਆੜੂ ਤੇ ਘੁੱਲਾ ਪੁਲਿਸ ਨੇ ਕੀਤੇ ਕਾਬੂ

81

ਅੰਮ੍ਰਿਤਸਰ, 30 ਜੂਨ (ਗਗਨ) – ਪੁਲਿਸ ਵਲੋ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆ ਨੂੰ ਹਥਿਆਰਾਂ ਤੇ ਜਿੰਦਾ ਰੌਦਾਂ ਸਮੇਤ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-1 ਸ: ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾਂ ਕੋਟ ਖਾਲਸਾ ਦੇ ਵਧੀਕ ਥਾਣਾਂ ਮੁੱਖੀ ਜਗਬੀਰ ਸਿੰਘ ਨੂੰ ਮੁਖਬਰੀ ਹੋਈ ਸੀ ਕਿ ਦੋ ਵਿਆਕਤੀ ਜੋ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅੱਜ ਇਕ ਐਕਟਿਵਾ ਤੇ ਸਵਾਰ ਹੋਕੇ ਇਸ ਇਲਾਕਵਿੱਚ ਕੋਈ ਵਾਰਦਾਤ ਕਰਨ ਦੀ ਤਾਕ ਵਿੱਚ ਹਨ।

Italian Trulli

ਜਿਸ ਤੋ ਬਾਅਦ ਥਾਣਾਂ ਮੁੱਖੀ ਇੰਸ: ਗੁਰਬਿੰਦਰ ਸਿੰਘ ਵਲੋ ਇਕ ਨਾਕਾਬੰਦੀ ਦੌਰਾਨ ਇਕ ਐਕਟਿਵਾ ਤੇ ਸਵਾਰ ਦੋ ਨੌਜਵਾਨਾਂ ਕਾਬੂ ਕੀਤਾ ਗਿਆ ਜਿੰਨਾ ਦੀ ਸ਼ਨਾਖਤ ਅਮਿਤ ਕੁਮਾਰ ਉਰਫ ਘੁੱਲਾ ਪੁੱਤਰ ਨਰਿੰਦਰ ਕੁਮਾਰ ਵਾਸੀ ਗਵਾਲਮੰਡੀ ਅਤੇ ਰਾਹੁਲ ਉਰਫ ਆੜੂ ਪੁੱਤਰ ਰਾਜੇਸ਼ ਕੁਮਾਰ ਵਾਸੀ ਗਵਾਲਮੰਡੀ ਵਜੋ ਹੋਈ ਜਿੰਨਾ ਪਾਸੋ 2 ਪਿਸਟਲ 32 ਬੋਰ, 1 ਮੈਗਜੀਨ, 9 ਜਿੰਦਾਂ ਰੌਦ 32 ਬੋਰ, ਚੋਰੀਸ਼ੁਦਾ ਐਕਟਿਵਾ ਬ੍ਰਾਮਦ ਕੀਤੀ ਗਈ। ਸ: ਧਾਲੀਵਾਲ ਨੇ ਦੱਸਿਆ ਦੋਹਾਂ ਵਿਰੁੱਧ ਸ਼ਹਿਰ ਦੇ ਵੱਖ ਵੱਖ ਥਾਣਿਆ ਵਿੱਚ ਲੁੱਟ ਖੋਹ ਦੇ ਕਈ ਪਰਚੇ ਦਰਜ ਹਨ। ਜਿੰਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਛਗਿਛ ਕੀਤੀ ਜਾਏਗੀ ਤੇ ਉਨਾਂ ਪਾਸੋ ਕਈ ਤਰਾਂ ਦੇ ਹੋਰ ਇੰਕਸ਼ਾਫ ਹੋਣ ਦੀ ਉਮੀਦ ਹੈ। ਇਸ ਸਮੇ ਏ.ਸੀ.ਪੀ ਲਾਇਸੈਸੀ ਸ਼੍ਰੀ ਸੰਜੀਵ ਕੁਮਾਰ ਅਤੇ ਥਾਣਾਂ ਮੁੱਖੀ ਇੰਸ਼: ਗੁਰਬਿੰਦਰ ਸਿੰਘ ਵੀ ਹਾਜਰ ਸਨ।