ਸ਼ਹਿਰਾਂ ਤੋਂ ਵੀ ਸੋਹਣਾ ਪੰਜਾਬ ਦਾ ਐਨ ਆਰ ਆਈ ਪਿੰਡ

151

ਲੁਧਿਆਣਾ, 28 ਜੁਲਾਈ (ਬੁਲੰਦ ਆਵਾਜ ਬਿਊਰੋ) – ਬੇਟ ਏਰੀਆ ਦੇ ਪਿੰਡ ਜਨੇਤਪੁਰਾ ਕੋਈ ਆਮ ਪਿੰਡ ਨਹੀਂ ਹੈ ਬਲਕਿ ਇਹ ਸ਼ਹਿਰ ਵਰਗੀਆਂ ਸਹੂਲਤਾਂ ਨਾਲ ਭਰਿਆ। ਖਾਸ ਗੱਲ ਇਹ ਹੈ ਕਿ ਇੱਥੇ ਸਾਰਾ ਵਿਕਾਸ ਪਿੰਡ ਦੇ ਐਨਆਰਆਈ ਵੱਲੋਂ ਮਦਦ ਦੇ ਕੇ ਕਰਵਾਇਆ ਜਾ ਰਿਹਾ ਹੈ। ਵਿਕਾਸ ਕੰਮ ਦੀ ਜ਼ਿੰਮੇਵਾਰੀ ਪਿੰਡ ਦੀ ਯੂਥ ਵੈੱਲਫੇਅਰ ਸੁਸਾਇਟੀ ਨੇ ਲਈ ਹੈ। ਸੁਸਾਇਟੀ ਨੇ ਪਿਛਲੇ ਪੰਜ ਸਾਲਾਂ ਤੋਂ ਸੁਨੇਤਪੁਰਾ ਦੇ ਐਨਆਈਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਪਿੰਡ ਦੀਆਂ ਸਾਰੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਵਾ ਦਿੱਤੀਆਂ ਗਈਆਂ ਹਨ। ਚਾਰੇ ਪਾਸੇ ਹਰਿਆਲੀ ‘ਚ ਮੋਰ ਘੁੰਮਦੇ ਅਕਸਰ ਦਿਖਾਈ ਦਿੰਦੇ ਹਨ। ਗਲੀਆਂ ‘ਚ ਲੋਕਾਂ ਦੇ ਬੈਠਣ ਲਈ ਬੈਂਚ ਰੱਖੇ ਗਏ ਹਨ। ਹਰ ਜਗ੍ਹਾ ਸਾਫ-ਸਫਾਈ ਨਜ਼ਰ ਆਉਂਦੀ ਹੈ।

Italian Trulli

ਲੱਖਾਂ ਦੀ ਮਦਦ ਨੇ ਬਦਲੀ ਪਿੰਡ ਦੀ ਨੁਹਾਰ

ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਐਨਆਰਆਈ ਭਰਾਵਾਂ ਵੱਲੋਂ ਮਿਲ ਰਹੀ ਆਰਥਿਕ ਮਦਦ ਨਾਲ ਪਿੰਡ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਐਨਆਰਆਈ ਲੋਹਗੜ੍ਹ ਨਿਵਾਸੀ ਰਛਪਾਲ ਸਿੰਘ ਬੰਦੇਸ਼ਾ ਕੇਨੈਡੀਅਨ ਦਾ ਇਹ ਨਾਨਕਾ ਪਿੰਡ ਹੈ। ਉਹ ਸਮੇਂ-ਸਮੇਂ ‘ਤੇ ਪਿੰਡ ਦੇ ਵਿਕਾਸ ਲਈ ਮਦਦ ਦਿੰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਕੁੱਲ ਮਿਲਾ ਕੇ ਲਗਪਗ 60,000 ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।

ਲੁਧਿਆਣਾ ਦੇ ਜਨੇਤਪੁਰਾ ਪਿੰਡ ਦੀਆਂ ਚਮਕਦੀਆਂ ਸੜਕਾਂ

ਸੁਸਾਇਟੀ ਦੇ ਮੈਂਬਰ ਦਵਿੰਦਰ ਸਿੰਘ ਨੇ ਦੱਸਿਆ ਕਿ ਐਨਆਰਆਈ ਰਛਪਾਲ ਸਿੰਘ ਬੰਦੇਸ਼ਾ ਸਮੇਂ-ਸਮੇਂ ‘ਤੇ ਆਪਣੀ ਨਾਨੀ ਮਾਂ ਆਸੋ ਕੌਰ ਦੀ ਯਾਦ ‘ਚ ਲੱਖਾਂ ਰੁਪਏ ਭੇਜ ਚੁੱਕੇ ਹਨ। ਯੂਥ ਵੈੱਲਫੇਅਰ ਸੁਸਾਇਟੀ ਤੇ ਸੁਨੇਤਪੁਰਾ ਦੇ ਸਾਰੇ ਲੋਕ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਨ।