ਤਰਨ ਤਾਰਨ, 8 ਜੁਲਾਈ (ਜੰਡ ਖਾਲੜਾ) – ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਜੋ ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਭਾਰਤ ਵਿਚ ਵਧ ਰਹੀ ਮਹਿੰਗਾਈ ਤੇ ਜੋਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਭਿੱਖੀਵਿੰਡ ਨੇ ਆਵਾਜਾਈ ਨੂੰ ਰੋਕ ਕੇ ਰੋਸ ਪ੍ਰਗਟ ਕੀਤਾ ਇਸ ਮੌਕੇ ਜੋਨ ਭਿੱਖੀਵੰਡ ਦੇ ਪ੍ਰਧਾਨ ਮਹਿਲ ਸਿੰਘ ਮਾੜੀ ਮੇਘਾ ਨੇ। ਕਿਹਾ ਕਿ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ,ਗੇਸ ਸਲੰਡਰ ਦੇ ਵਧਦੇ ਰੇਟ ਜ਼ਰੂਰੀ ਵਸਤਾਂ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਬਿਜਲੀ ਦੇ ਲੰਮੇ ਲੰਮੇ ਕੱਟ ਲਾ ਕੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਨੇ ਜੋ ਵਾਦੇ ਕੀਤੇ ਸਨ ੳਹਨਾਂ ਵਿਚ ਨਾਕਾਮ ਰਹੀ ਹੈ ਅਤੇ ਇਹ ਸਰਕਾਰਾਂ ਗੂੜ੍ਹੀ ਨੀਂਦ ਸੁੱਤੀਆਂ ਪਈਆਂ ਹਨ ਇਹਨਾਂ ਸਰਕਾਰਾਂ ਦੀ ਨੀਂਦ ਖੋਲ੍ਹਣ ਲਈ ਆਪੋ-ਆਪਣੇ ਸਾਧਨਾਂ ਰਾਹੀਂ ਜਿਵੇਂ ਟਰੇਕਟਰ , ਗੱਡੀਆਂ, ਮੋਟਰਸਾਈਕਲ,ਗੇਸ ਸਲੰਡਰ,ਸੜਕਾਂ ਵਿਚ ਡੱਕ ਕੇ ਹਾਰਨ ਵਜਾ ਕੇ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਤੇ ਮਹਿਲ ਸਿੰਘ ਗੁਰਸਾਹਿਬ ਸਿੰਘ ਪਹੂਵਿੰਡ, ਦਿਲਬਾਗ ਸਿੰਘ ਪਹੂਵਿੰਡ, ਪੂਰਨ ਸਿੰਘ ਮੱਦਰ, ਹੀਰਾ ਸਿੰਘ ਮੱਦਰ, ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਜੁਗਰਾਜ ਸਿੰਘ ਸਾਧਰਾ, ਹਰਚੰਦ ਸਿੰਘ ਸਾਧਰਾ, ਹਰਜਿੰਦਰ ਸਿੰਘ ਕਲਸੀਆ, ਹਰੀ ਸਿੰਘ ਖਾਲਸਾ,ਪਲਵਿੰਦਰ ਸਿੰਘ ਚੂੰਘ, ਤਸਬੀਰ ਸਿੰਘ ਚੂੰਘ,ਹਰਭਜਨ ਸਿੰਘ ਚੱਕ ਬਾਹਬਾ, ਮੇਹਰ ਸਿੰਘ ਚੱਕ ਬਾਹਬਾ,ਹਰਭਗਵੰਤ ਸਿੰਘ ਵਾ, ਅਜਮੇਰ ਸਿੰਘ ਕੱਚਾ ਪੱਕਾ, ਬਿੱਕਰ ਸਿੰਘ ਮੱਖੀ, ਗੁਰਵੇਲ ਸਿੰਘ ਮੱਖੀ, ਨਿਸਾਨ ਸਿੰਘ ਮਾੜੀਮੇਘਾ, ਮਾਨ ਸਿੰਘ ਮਾੜੀਮੇਘਾ, ਮਨਦੀਪ ਸਿੰਘ ਮਾੜੀਮੇਘਾ, ਰੇਸਮ ਸਿੰਘ ਨਵਾਪਿੰਡ, ਬਚਿੱਤਰ ਸਿੰਘ ਨਵਾਪਿੰਡ, ਨਿਰਵੈਲ ਸਿੰਘ ਚੇਲਾ, ਮਨਜੀਤ ਸਿੰਘ ਅਮੀਸ਼ਾਹ,ਅਜਮੇਰ ਸਿੰਘ ਅਮੀਸ਼ਾਹ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸੁੱਚਾ ਸਿੰਘ ਵੀਰਮ, ਸ਼ੇਰ ਸਿੰਘ ਵੀਰਮ,ਬਲਵਿੰਦਰ ਸਿੰਘ ਦੋਦੇ, ਬਲਵੀਰ ਸਿੰਘ ਚੀਮਾ, ਬਲਵਿੰਦਰ ਸਿੰਘ ਵਾੜਾ ਠੱਠੀ, ਪ੍ਰਤਾਪ ਸਿੰਘ ਚੀਮਾ, ਹਰਦੇਵ ਸਿੰਘ ਚੀਮਾ, ਸ਼ੇਰ ਸਿੰਘ ਚੀਮਾ, ਨਿਸ਼ਾਨ ਸਿੰਘ ਮਨਾਵਾ, ਮਹਿਲ ਸਿੰਘ ਮਨਾਵਾ,ਸੁਰਿੰਦਰ ਸਿੰਘ ਦਾਊਦਪੁਰਾ, ਸਰਵਨ ਸਿੰਘ ਦਾਊਦਪੁਰਾ ਆਦਿ ਹਾਜ਼ਰ ਸਨ।
ਵੱਧ ਰਹੀ ਮਹਿੰਗਾਈ ਖਿਲਾਫ ਆਵਾਜਾਈ ਨੂੰ ਰੋਕ ਕੇ ਕੀਤਾ ਗਿਆ ਰੋਸ ਪ੍ਰਗਟ – ਮਾੜੀਮੇਘਾ
