ਵੱਡੀ ਖ਼ਬਰ: ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਆਸ਼ਾ ਵਰਕਰ ਦੀ ਹਾਲਤ ਵਿਗੜੀ, ਹਸਪਤਾਲ ਦਾਖਲ
ਫ਼ਿਰੋਜ਼ਪੁਰ –ਅੱਜ ਫਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਦੀ ਆਸ਼ਾ ਵਰਕਰ ਬਿੰਦੀਆਂ ਨੂੰ ਕੱਲ੍ਹ ਸਿਹਤ ਕੇਂਦਰ ਮਮਦੋਟ ਵਿਖੇ ਕੋਰੋਨਾ ਵੈਕਸੀਨ ਦਿੱਤੀ ਗਈ ਸੀ ਉਸ ਉਪਰੰਤ ਹੀ ਉਸ ਦੀ ਰਾਤ ਨੂੰ ਤਬੀਅਤ ਖਰਾਬ ਹੋ ਗਈ।ਸਾਹ ਲੈਣ ‘ਚ ਦਿਕਤ ਆਉਣ ਦੇ ਨਾਲ ਨਾਲ ਉਸ ਦਾ ਬਲੱਡ ਪ੍ਰੈਸ਼ਰ ਵੀ ਘੱਟ ਗਿਆ ਸੀ । ਪਰਿਵਾਰਿਕ ਮੈਂਬਰਾਂ ਨੇ ਆਸ਼ਾ ਵਰਕਰ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਵੈਕਸੀਨ ਜਾਂ ਹੋਰ ਤਬੀਅਤ ਖਰਾਬ ਹੋਣ ਦਾ ਕਾਰਨ ਬਣਿਆ ਇਹ ਗੱਲ ਅਜੇ ਸਾਫ ਨਹੀਂ ਹੋ ਸਕੀ ।