ਵੱਡੀ ਗਿਣਤੀ ਵਿੱਚ ਵਿਧਾਇਕ ਤੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੇ ਘਰ ਪਹੁੰਚੇ, ਕਿਹਾ, ਅਸੀਂ ਨਵੇਂ ਪ੍ਰਧਾਨ ਦੇ ਨਾਲ ਹਾਂ

167

ਅੰਮ੍ਰਿਤਸਰ, 21 ਜੁਲਾਈ (ਗਗਨ) – ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਕਾਂਗਰਸ 62 ਵਿਧਾਇਕ ਉਨ੍ਹਾਂ ਦੇ ਘਰ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਇਸ ਵਿਵਾਦ ਦੌਰਾਨ ਲਗਪਗ 62 ਕਾਂਗਰਸੀ ਵਿਧਾਇਕਾਂ ਦਾ ਸ੍ਰੀ ਸਿੱਧੂ ਦੇ ਨਾਲ ਖੜ੍ਹੇ ਹੋਣਾ ਉਨ੍ਹਾਂ ਲਈ ਵੱਡੀ ਤਾਕਤ ਅਤੇ ਸਮਰਥਨ ਦਾ ਪ੍ਰਗਟਾਵਾ ਹੈ। ਉਨ੍ਹਾਂ ਦੇ ਘਰ ਪੁੱਜੇ ਵਿਧਾਇਕਾਂ ਨੇ ਆਖਿਆ ਕਿ ਉਹ ਸਿੱਧੂ ਦੇ ਨਾਲ ਹਨ।

Italian Trulli

ਸ੍ਰੀ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਦਾ ਇਹ ਕਾਫਲਾ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਜਾਵੇਗਾ।