More

    ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਲਈ ਆਬਕਾਰੀ ਤੇ ਕਰ ਵਿਭਾਗ ਨੇ ਬਣਾਈ ‘‘ਹਾਈ ਪ੍ਰੋਫਾਈਲ ਸ਼੍ਰੇਣੀ’’ – ਰਜਤ ਅਗਰਵਾਲ 

    ਆਬਕਾਰੀ ਕਮਿਸ਼ਨਰ, ਪੰਜਾਬ ਨੇ ਕੀਤੀ ਜਲੰਧਰ ਜੋਨ ਦੇ ਅਧਿਕਾਰੀਆਂ ਨਾਲ ਮੀਟਿੰਗ

    ਅੰਮ੍ਰਿਤਸਰ, 4 ਦਸੰਬਰ (ਗਗਨ) – ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਲੱਈਆਂ ‘‘ਵੱਡੀਆਂ ਮੱਛੀਆਂ’’ ਨੂੰ ਕਾਬੂ ਕਰਨ ਲਈ ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਆਪਣੀ ਦਫ਼ਤਰੀ ਸ੍ਰੇਣੀ ਵਿਚ ਕੇਸਾਂ ਦੀ ਸਮੀਖਿਆ ਲਈ ‘‘ਹਾਈ ਪ੍ਰੋਫਾਈਲ’’ ਸ੍ਰੇਣੀ ਦੇ ਕੇਸਾਂ ਨੂੰ ਵੱਖਰਾ ਕਰਕੇ ਇਨਾਂ ਕੇਸਾਂ ਦੀ ਪੈਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਬਕਾਰੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਅੰਮ੍ਰਿਤਸਰ ਵਿਖੇ ਜਲੰਧਰ ਜੋਨ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕਰਦੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਦੋਸ਼ੀਆਂ ਨੂੰ ਕੇਵਲ ਕਾਬੂ ਹੀ ਨਾ ਕੀਤਾ ਜਾਵੇ, ਬਲਕਿ ਉਨਾਂ ਨੂੰ ਅਦਾਲਤ ਜ਼ਰੀਏ ਸਜ਼ਾ ਦਿਵਾਉਣ ਅਤੇ ਉਨਾਂ ਦੁਆਰਾ ਇਸ ਨਜਾਇਜ ਧੰਦੇ ਦੁਆਰਾ ਕੀਤੀ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਤੱਕ ਪੈਰਵਾਈ ਕੀਤੀ ਜਾਵ ਸ੍ਰੀ ਅਗਰਵਾਲ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਕੰਮਾਂ ਵਿਰੁੱਧ ਨੀਤੀ ਬਿਲਕੁੱਲ ਸਪੱਸ਼ਟ ਹੈ, ਇਸ ਲਈ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਵਿਚ ਸ਼ਾਮਿਲ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

    ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਨੂੰ ਰੋਕਣਾ ਜ਼ਰੂਰੀ ਹੈ ਅਤੇ ਇਸ ਨੂੰ ਠੱਲ੍ਹ ਪਾਉਣ ਵਿਰੁੱਧ ਨਾ ਤਾਂ ਤੁਹਾਡੇ ਉੱਪਰ ਕੋਈ ਦਬਾਅ ਹੈ ਅਤੇ ਨਾ ਹੀ ਕੋਈ ਦਖਲ ਅੰਦਾਜ਼ੀ ਹੈ। ਇਸ ਲਈ ਤੁਸੀਂ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਦੇ ਮਾਫੀਏ ਨੂੰ ਸਖ਼ਤੀ ਨਾਲ ਨਿਜੱਠੋ। ਉਨਾਂ ਸ਼ਰਾਬ ਦੀ ਜਾਂਚ ਵਿਭਾਗ ਵੱਲੋ ਮੁਹੱਇਆ ਕਰਵਾਈ ਗਈ ਮੋਬਾਈਲ ਐਪ ਤੇ ਕਰਨ ਅਤੇ ਜਾਂਚ ਵੇਲੇ ਹੋਲੋਗ੍ਰਾਮ ਦੀ ਵਿਸ਼ੇਸ਼ ਪੜ੍ਹਤਾਲ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਕਿਹਾ ਕਿ ਜਿਸ ਕੋਲੋ ਵੀ ਨਾਜਾਇਜ ਸ਼ਰਾਬ ਫੜੀ ਜਾਂਦੀ ਹੈ, ਉਸ ਉਪਰ ਉਕਤ ਦਰਸਾਏ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਤੋ ਇਲਾਵਾ ਜਿਸ ਗੱਡੀ ਵਿਚੋ ਸ਼ਰਾਬ ਫੜੀ ਜਾਂਦੀ ਹੈ, ਉਸ ਦੇ ਮਾਲਕ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਦਾ ਨਾਮ ਵੀ ਪਰਚੇ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਈਪ੍ਰੋਫਾਇਲ ਕੇਸਾਂ ਵਿੱਚ ਸਾਮਿਲ ਦੋਸ਼ੀਆਂ ਨੂੰ ਲੋੜ ਪੈਣ ਤੇ ਭਗੋੜਾ ਕਰਾਰ ਕਰਵਾਉਂਦੇ ਹੋਏ ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ। ਇਸ ਤੋ ਇਲਾਵਾ ਨਜਾਇਜ ਸ਼ਰਾਬ ਦਾ ਧੰਦਾ ਕਰਨ ਦੇ ਆਦੀ ਵਿਅਕਤੀਆਂ ਵਿਰੁੱਧ ਧਾਰਾ 110 ਅਧੀਨ ਕਲੰਦਰੇ ਦੀ ਕਾਰਵਾਈ ਕਰਵਾਈ ਜਾਵੇ।

    ਸ੍ਰੀ ਰਜਤ ਅਗਰਵਾਲ ਵੱਲੋ ਜਲੰਧਰ ਜੋਨ ਦੇ ਠੇਕੇਦਾਰਾ ਨਾਲ ਵੀ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਔਕੜਾਂ ਨੂੰ ਵਿਚਾਰਿਆ ਗਿਆ। ਉਨ੍ਹਾਂ ਨੇ ਠੇਕੇਦਾਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਕੋਈ ਵੀ ਠੇਕੇਦਾਰ ਬਿਨਾਂ ਆਬਕਾਰੀ ਡਿਊਟੀ ਜਮ੍ਹਾਂ ਕਰਵਾਏ ਗਲਤ ਤਰੀਕੇ ਨਾਲ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਿਲ ਨਾ ਹੋਣ ਅਤੇ ਜੋ ਵੀ ਠੇਕੇਦਾਰ ਅਜਿਹਾ ਕਰਦਾ ਪਾਇਆ ਗਿਆ ਉਸ ਉੱਪਰ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਕਮਿਸ਼ਨਰ ਸ੍ਰੀਮਤੀ ਨਵਦੀਪ ਕੌਰ ਭਿੰਡਰ, ਜੁਇੰਟ ਕਮਿਸ਼ਨਰ ਸ੍ਰੀ ਨਰੇਸ਼ ਦੁਬੇ, ਡਿਪਟੀ ਕਮਿਸ਼ਨਰ ਸ੍ਰੀ ਗੁਰਿੰਦਰ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img