More

  ਵੱਖ-ਵੱਖ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

  ਲਹਿਰਾਗਾਗਾ, 28 ਅਗਸਤ (ਸੂਰਜ ਭਾਨ ਗੋਇਲ)- ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਝਾ ਫ਼ਰੰਟ ਪੰਜਾਬ ਵਲੋਂ ਦਿਤੇ ਸੱਦੇ ਮੁਤਾਬਕ ਅੱਜ ਲਹਿਰਾਗਾਗਾ ‘ਚ ਨਗਰ ਕੌਂਸਲ ਦਫ਼ਤਰ, ਜਲ ਸਪਲਾਈ ਦਫ਼ਤਰ ਅਤੇ ਜੰਗਲਾਤ ਵਿਭਾਗ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੇ ਵਾਦਿਆਂ ਦੀਆਂ ਪੰਡਾਂ ਫੂਕੀਆਂ ਗਈਆਂ। ਇਸ ਦੀ ਅਗਵਾਈ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਜਸਵਿੰਦਰ ਸਿੰਘ ਗਾਗਾ, ਪੀ ਡਬਲਯੂ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਦਰਸ਼ਨ ਕੁਮਾਰ, ਤਰਸੇਮ ਸਿੰਘ ਛਾਜਲੀ, ਬਲਦੇਵ ਸਿੰਘ ਜਵਾਹਰ ਵਾਲਾ, ਬਾਵਾ ਸਿੰਘ ਗਾਗਾ, ਸੋਨੂੰ, ਜੀ. ਟੀ. ਯੂ. ਯੂਨੀਅਨ ਦੇ ਸਤਵੰਤ ਸਿੰਘ ਆਲਮਪੁਰ, ਸਫ਼ਾਈ ਸੇਵਕ ਮਜ਼ਦੂਰ ਯੂਨੀਅਨ ਦੇ ਸੁਖਵਿੰਦਰ ਸਿੰਘ ਮੰਗੂ, ਜ਼ਿਲ੍ਹਾ ਰਾਮ ਵਲੋਂ ਕੀਤੀ ਗਈ।ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਠੇਕਾ ਪ੍ਰਣਾਲੀ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ਵਿੱਚ ਰੈਗੂਲਰ ਨਾ ਕੀਤਾ, ਪੇਅ ਕਮਿਸ਼ਨ ਦੀ ਰਿਪੋਰਟ ਲੈ ਕੇ 01/01/2016 ਤੋਂ ਲਾਗੂ ਕਰਨ ਵੱਲ ਕਦਮ ਨਾ ਪੁੱਟੇ, 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ, ਡੀ. ਏ. ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਤੁਰੰਤ ਨਾ ਦਿੱਤਾ, 2400/ ਰੁਪਏ ਸਲਾਨਾ ਜ਼ਬਰਦਸਤੀ ਵਿਕਾਸ ਟੈਕਸ ਕੱਟਣਾ ਬੰਦ ਨਾ ਕੀਤਾ, ਵਿਭਾਗਾਂ ਦੀ ਅਕਾਰ ਘਟਾਈ ਦੇ ਨਾਂ ਤੇ ਪੋਸਟਾਂ ਨੂੰ ਖ਼ਤਮ ਕਰਨਾ ਬੰਦ ਨਾ ਕੀਤਾ, ਨਵੀਂ ਭਾਰਤੀ ਮੁਲਾਜ਼ਮਾਂ ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦਾ ਜਾਰੀ ਪੱਤਰ ਤੁਰੰਤ ਰੱਦ ਨਾ ਕੀਤਾ, ਆਹਲੂਵਾਲੀਆ ਕਮੇਟੀ ਵਲੋਂ ਮੁਲਾਜ਼ਮਾਂ ਵਿਰੋਧੀ ਕੀਤੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਰੱਦ ਨਾ ਕੀਤਾ, ਮਿਡ ਡੇ-ਮੀਲ ਵਰਕਰਾਂ ਨੂੰ ਕੀਤੇ ਵਾਅਦੇ ਅਨੁਸਾਰ ਅਪ੍ਰੈਲ 2020 ਤੋਂ 3000/- ਰੁਪਏ ਮਿਹਨਤਾਨਾ ਦੇਣ ਦਾ ਪੱਤਰ ਜਾਰੀ ਨਾ ਕੀਤਾ, ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਸੰਘਰਸ਼ਸ਼ੀਲ ਆਗੂਆਂ ਤੇ ਦਰਜ਼ ਕੀਤੇ ਕੇਸ ਤੁਰੰਤ ਬਿਨਾਂ ਸ਼ਰਤ ਰੱਦ ਨਾ ਕੀਤੇ ਤਾਂ ਸੂਬਾਈ ਫ਼ੈਸਲੇ ਅਨੁਸਾਰ ਸੰਘਰਸ਼ ਨੂੰ ਤੇਜ਼ ਕਰਦੇ ਹੋਏ 16 ਤੋਂ 30 ਸਤੰਬਰ ਤੱਕ ਜ਼ਿਲ੍ਹਾ/ ਤਹਿਸੀਲ/ ਬਲਾਕ ਪੱਧਰ ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਲਾਮਬੰਦੀ ਕਰਦੇ ਹੋਏ 16 ਅਕਤੂਬਰ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img