More

  ਵੱਖ ਵੱਖ ਥਾਵਾਂ ਤੇ ਲੰਗਰ ਦੀ ਕੀਤੀ ਸ਼ੁਰੂਆਤ

  ਕੈਬਿਨਟ ਮੰਤਰੀ ਸੋਨੀ ਨੇ ਭਗਤ ਕਬੀਰ ਧਰਮਸ਼ਾਲਾ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

  ਅੰਮ੍ਰਿਤਸਰ, 27 ਜੂਨ (ਗਗਨ) – ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਕੇਦਰੀ ਹਲਕੇ ਅਧੀਨ ਕਈ ਥਾਵਾਂ ਤੇ ਲੰਗਰ ਦੀ ਸੁਰੂਆਤ ਕੀਤੀ ਅਤੇ ਵਾਰਡ ਨੰ: 57 ਅਧੀਨ ਪੈਦੇ ਇਲਾਕੇ ਮੇਹਰਪੁਰਾ ਵਿਖੇ ਭਗਤ ਕਬੀਰ ਮੰਦਰ ਵਿਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਕਮੇਟੀ ਵਲੋ ਸ਼੍ਰੀ ਸੋਨੀ ਨੂੰ ਭਗਤ ਕਬੀਰ ਜੀ ਦੀ ਫੋਟੋ ਦੇ ਕੇ ਸਨਮਾਨਤ ਵੀ ਕੀਤਾ ਗਿਆ।

  ਇਸ ਮੌਕੇ ਸ਼੍ਰੀ ਸੋਨੀ ਨੇ ਭਗਤ ਕਬੀਰ ਧਰਮਸ਼ਾਲਾ ਕਮੇਟੀ ਨੂੰ ਧਰਮਸ਼ਾਲਾ ਦੇ ਸੁੰਦਰੀਕਰਨ ਲਈ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਸਮੁੱਚੀ ਮਾਨਵਤਾ ਨੂੰ ਭਲਾਈ ਲਈ ਅਨੇਕਾਂ ਕੰਮ ਕੀਤੇ ਸਨ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀ ਭਗਤ ਕਬੀਰ ਜੀ ਵਲੋ ਦਿਖਾਏ ਗਏ ਰਸਤੇ ਤੇ ਚੱਲੀਏ ।ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਸੰਤ ਕਬੀਰ ਜੀ ਦੀ ਯਾਦ ਵਿਚ ਸਥਾਪਤ ਕੀਤੀ ਜਾਣ ਵਾਲੀ ਚੇਅਰ ਵਲੋ ਮਹਾਨ ਕਵੀ ਦੇ ਜੀਵਨ ਅਤੇ ਫਿਲਾਸਫੀ ਬਾਰੇ ਖੋਜ ਕੀਤੀ ਜਾਵੇਗੀ। ਸ਼੍ਰੀ ਸੋਨੀ ਨੇ ਲੋਕਾਂ ਨੂੰ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਨੂੰ ਸਹੀ ਮਾਅਨਿਆਂ ਵਿਚ ਅਪਣਾਉਨ ਦਾ ਸੱਦਾ ਦਿੱਤਾ ਤਾਂ ਕਿ ਜਾਤ,ਰੰਗ,ਨਸਲ ਅਤੇ ਧਰਮ ਦੀਆਂ ਸੋੜੀਆਂ ਵਲਗਣਾਂ ਤੋ ਉਪਰ ਉਠ ਕੇ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

  ਇਸ ਮੌਕੇ ਕੋਸਲਰ ਵਿਕਾਸ ਸੋਨੀ, ਸ: ਸਰਬਜੀਤ ਸਿੰਘ ਲਾਟੀ, ਸ: ਪਰਮਜੀਤ ਸਿੰਘ ਚੋਪੜਾ, ਸ਼੍ਰੀ ਸੰਕਰ ਅਰੋੜਾ, ਸ: ਗੁਰਨਾਮ ਸਿੰਘ ਗਾਮਾ, ਸ਼੍ਰੀ ਰਕੇਸ਼ ਸਹਿਦੇਵ, ਸ਼੍ਰੀ ਸੋਮਨਾਥ, ਤਜਿੰਦਰ ਹੈਪੀ, ਸ਼੍ਰੀ ਸੋਨੂੰ ਭਾਟੀਆ, ਸ਼੍ਰੀ ਤਰਲੋਚਨ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img