ਵੋਟ ਬਣਾਉਣ ਲਈ ਹੁਣ ਘਰ ਬੈਠੇ ਹੀ ਜਾਣੋ ਆਪਣੇ ਬੂਥ ਲੈਵਲ ਅਫ਼ਸਰ ਦੇ ਵੇਰਵੇ -ਰਜਿੰਦਰ ਸਿੰਘ

84

ਅੰਮ੍ਰਿਤਸਰ, 17 ਜੂਨ (ਗਗਨ ਅਜੀਤ ਸਿੰਘ) – ਚੋਣ ਤਹਿਸੀਲਦਾਰ ਅਫ਼ਸਰ ਸ: ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਜਨਤਾ ਦੀ ਜਾਣਕਾਰੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਹੋਇਆਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ, ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼.) ਦੀ ਨਿਯੁਕਤੀ ਕੀਤੀ ਹੋਈ ਹੈ।

Italian Trulli

ਜਿਲ੍ਹੇ ਦੇ ਸਮੂਹ ਬੀ.ਐਲ.ਓਜ਼. ਦੇ ਨਾਮ ਸਮੇਤ ਮੋਬਾਇਲ ਨੰਬਰ ਸਬੰਧੀ ਵੇਰਵੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲ ਅਤੇ ਵੈਬਸਾਈਟ ਤੇ ਉਪਲੱਬਧ ਹਨ, ਕੋਈ ਵੀ ਵਿਅਕਤੀ ਆਨਲਾਈਨ ਵਿਧੀ ਰਾਹੀਂ ਆਪਣੇ ਬੂਥ ਲੈਵਲ ਅਫ਼ਸਰ ਦੇ ਵੇਰਵੇ ਜਾਣ ਸਕਦਾ ਹੈ। ਜਿਲ੍ਹੇ ਦੀ ਆਮ ਜਨਤਾ ਲਈ ਆਪਣੀ ਸਹੂਲਤ ਅਨੁਸਾਰ ਜਿਲ੍ਹਾ ਚੋਣ ਦਫ਼ਤਰ, ਅੰਮ੍ਰਿਤਸਰ ਵਿਖੇ ਸਥਾਪਿਤ ਕੀਤੇ ਗਏ ਕਾਲ ਸੈਟਰ ਦੇ ਟੋਲਫਰੀ ਨੰਬਰ 1950 ਤੇ ਸੰਪਰਕ ਕਰਕੇ ਵੀ ਬੀ.ਐਲ.ਓਜ਼. ਦੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।