ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਅਵਤਾਰ ਮਰਾੜ੍ਰ)ਸ੍ਰੀ – ਮਤੀ ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫ਼ਸਰ,086 ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 30-11-2021 ਤੱਕ ਵੋਟਾਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਨਵੀਆਂ ਵੋਟਾਂ ਬਨਾਉਣ, ਵੋਟਾਂ ਤੇ ਇਤਰਾਜ, ਵੋਟ ਤਬਦੀਲ ਕਰਾਉਣ ਲਈ ਲੋਕਾਂ ਦੀ ਸਹੂਲਤ ਲਈ ਬੀ.ਐਲ.ਓਜ਼ ਨੂੰ ਪੋਲਿੰਗ ਬੂਥਾਂ ਤੇ ਬੈਠਣ ਦੀ ਹਦਾਇਤ ਕੀਤੀ ਗਈ ਹੈ। ਇਸ ਕੰਮ ਦੇ ਨਿਰੀਖਣ ਲਈ ਉਨ੍ਹਾਂ ਪਿੰਡ ਭੁੱਲਰ, ਸੰਗੂਧੌਣ, ਉਦੇਕਰਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ (ਲੜਕੇ), ਸ੍ਰੀ ਮੁਕਤਸਰ ਸਾਹਿਬ ਅਤੇ ਸਰਕਾਰੀ ਕਾਲਜ਼, ਸ੍ਰੀ ਮੁਕਤਸਰ ਸਾਹਿਬ ਸਥਿਤ ਬੂਥਾਂ ਦਾ ਦੌਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 1-11-2021 ਨੂੰ ਕੀਤੀ ਜਾ ਚੁੱਕੀ ਹੈ, ਪਰ ਭਾਰਤੀ ਚੋਣ ਕਮਿਸ਼ਨ ਵੱਲੋਂ ਮਿਤੀ 1-1-2022 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਅਕਤੀਆਂ ਦੀਆਂ ਵੋਟਾਂ ਬਨਾਉਣ ਦੀ ਹਦਾਇਤ ਕੀਤੀ ਗਈ ਹੈ।
ਇਸ ਸਮੇਂ ਦੌਰਾਨ ਕੋਈ ਵਿਅਕਤੀ ਨਵੀਂ ਵੋਟ ਬਨਾਉਣ ਤੋਂ ਇਲਾਵਾ ਵੋਟਾਂ ਸਬੰਧੀ ਆਪਣਾ ਕੋਈ ਇਤਰਾਜ, ਵੋਟ/ਪਤਾ ਤਬਦੀਲ,ਸੁਧਾਈ ਆਦਿ ਸਬੰਧੀ ਵੀ ਬੀ.ਐਲ.ਓ. ਕੋਲ ਜਾ ਕੇ ਫਾਰਮ ਭਰ ਸਕਦਾ ਹੈ। ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਅਤੇ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ , ਕਾਲਜਾਂ ਅਤੇ ਜਨਤਕ ਥਾਵਾਂ ਤੇ ਸਵੀਪ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ ।ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਬੂਥਾਂ ਤੇ ਕੁੱਲ 3207 ਫਾਰਮ ਪ੍ਰਾਪਤ ਹੋਏ ਸਨ, ਜਿਸ ਵਿੱਚ ਲਗਭਗ 695 ਫਾਰਮ 18 ਤੋਂ 19 ਉਮਰ ਗਰੁੱਪ ਦੇ ਫਾਰਮ ਸ਼ਾਮਲ ਹਨ।ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਏ.ਆਰ.ਓ.-1, ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ, ਏ.ਆਰ.ਓ.-2, ਨਾਇਬ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਅਤੇ ਵਧੀਕ ਏ.ਆਰ.ਓ., ਨਾਇਬ ਤਹਿਸੀਲਦਾਰ, ਬਰੀਵਾਲਾ ਨੇ ਵੀ ਆਪਣੇ ਅਧੀਨ ਪੈਂਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਤਾਂ ਜੋ ਵੋਟਾਂ ਦੇ ਸੁਧਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਕੋਈ ਵੀ ਬਾਲਗ ਵਿਅਕਤੀ ਆਪਣੀ ਵੋਟ ਬਨਵਾਉਣ ਤੋਂ ਵਚਿੰਤ ਨਾ ਰਹੇ।