More

    ਵੋਟਾਂ ਬਣਾਉਣ ਵਾਲੇ ਬੀ.ਐਲ.ਓ ਦੀ ਆਪਣੇ ਇਲਾਕੇ ਵਿੱਚ ਖੁਦ ਦੀ ਕੱਟੀ ਗਈ ਵੋਟ

    ਅੰਮ੍ਰਿਤਸਰ, 19 ਨਵੰਬਰ (ਗਗਨ) – ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨਜਦੀਕ ਆ ਰਿਹਾ ਹੈ।ਵਖ ਵਖ ਰਾਜਨੀਤਕ ਪਾਰਟੀਆਂ ਵੱਲੋ ਆਪੋ ਆਪਣੇ ਹਮਾਇਤੀਆਂ ਦੀ ਵੋਟਾਂ ਬਣਾਉਣ ਅਤੇ ਵਿਰੋਧੀਆ ਦੀਆ ਵੋਟਾਂ ਕਟਵਾਉਣ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹਰਪ੍ਰੀਤ ਸਿੰਘ ਵਾਸੀ ਗਲੀ ਨੰਬਰ 2,ਸਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਨੇ ਦੱਸਿਆ ਕਿ ਉਹ ਜੱਦੀ ਪੁਰਖੀ ਏਥੋਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਵੋਟ 25 ਸਾਲ ਤੋਂ ਇਸੇ ਹੀ ਇਲਾਕੇ ਅਤੇ ਪਤੇ ਤੇ ਸਾਰੇ ਪ੍ਰੀਵਾਰ ਦੀ ਵੋਟਰ ਸੂਚੀ ਵਿੱਚ ਉਨ੍ਹਾਂ ਨਾਲ ਹੀ ਬਣੀ ਹੋਈ ਹੈ।ਪ੍ਰੰਤੂ ਕਿਸੇ ਸ਼ਰਾਰਤੀ ਅਨਸਰ ਵੱਲੋ ਉਨ੍ਹਾਂ ਦੀ ਵੋਟ ਕਟਵਾ ਦੇਣਾ ਬੜੀ ਮੰਦਭਾਗੀ ਘਟਨਾ ਹੈ।ਜਿਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਨਹਿਰੀ ਮਹਿਕਮੇ ‘ਚ ਸਰਕਾਰੀ ਕਰਮਚਾਰੀ ਹੈ ਅਤੇ ਲੋਕਾਂ ਦੀਆਂ ਵੋਟਾਂ ਬਣਾਉਣ ਲਈ ਉਹ ਖੁਦ ਬੀ ਐਲ ਓ ਦੀ ਡਿਊਟੀ ਨਿਭਾਅ ਰਿਹਾ ਹੈ।ਉਨ੍ਹਾਂ ਕਿਹਾ ਕਿ ਵੋਟ ਕੱਟੇ ਜਾਣ ਨਾਲ ਉਹਨਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ।ਇਸ ਸੰਬੰਧੀ ਉਹ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਵੋਟ ਕੱਟਣ ਅਤੇ ਕਟਵਾਉਣ ਵਾਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਉਸ ਸ਼ਰਾਰਤੀ ਅਨਸਰ ਨੂੰ ਸਖਤ ਸਜਾ ਦਿਵਾਉਣ ਦੀ ਮੰਗ ਕਰਨਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img