More

  ਵੋਟਰਾਂ ਨੂੰ ਈ.ਵੀ.ਐਮ ਮਸ਼ੀਨ ਦੀ ਵਰਤੋਂ ਕਰਨ ਲਈ ਕੀਤਾ ਜਾਗਰੂਕ

  ਅੰਮ੍ਰਿਤਸਰ, 14 ਦਸੰਬਰ (ਗਗਨ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਜੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਦੇ ਇੰਚਾਰਜ ਅਤੇ ਉਹਨਾਂ ਦੀ ਟੀਮ ਨੇ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਸਸਸਸ. ਘਨੂੰਪੁਰ ਅੰਮ੍ਰਿਤਸਰ ਵਿਖੇ ਵੀ.ਵੀ.ਪੀ.ਏ.ਟੀ, ਈ.ਵੀ.ਐਮ ਮਸ਼ੀਨ ਲਗਵਾਈ ਤਾਂ ਕਿ ਵੱਧ ਤੋਂ ਵੱਧ ਬੱਚੇ ਅਤੇ ਇਲਾਕੇ ਦੇ ਲੋਕ ਇਸ ਮਸ਼ੀਨ ਦੀ ਵਰਤੋਂ ਬਾਰੇ ਸਿੱਖ ਸਕਣ ਅਤੇ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਤਾਲ ਸਹੀ ਤਰੀਕੇ ਨਾਲ ਕਰ ਸਕਣ।
  ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਪ੍ਰਦੀਪ ਅਨੰਦ, ਉਹਨਾਂ ਦਾ ਸਟਾਫ ਅਤੇ ਇਲਾਕੇ ਦੇ ਮੋਹਤਬਾਰ ਮੋਜੂਦ ਸਨ। ਲੋਕਾਂ ਨੇ ਸ੍ਰੀ ਟੀ.ਬੈਨਿਥ ਦੀ ਇਸ ਕੰਮ ਲਈ ਸ਼ਲਾਘਾ ਕੀਤੀ ਕਿ ਇਸ ਤਰ੍ਹਾਂ ਹਲਕੇ ਵਿੱਚ ਜਗ੍ਹਾਂ ਜਗ੍ਹਾਂ ਮਸ਼ੀਨ ਲਗਵਾਉਣ ਨਾਲ ਉਹਨਾਂ ਲੋਕਾਂ ਨੂੰ ਮਸ਼ੀਨ ਬਾਰੇ ਜਾਨਣ ਦਾ ਮੋਕਾ ਮਿਲੇਗਾ ਜੋ ਇਸ ਵੋਟਾਂ ਵਿੱਚ ਪਹਿਲੀ ਵਾਰ ਵੋਟ ਪਾ ਰਹੇ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img