ਵੈਨਕੁਵਰ, 12 ਅਕਤੂਬਰ (ਬੁਲੰਦ ਆਵਾਜ ਬਿਊਰੋ) – ਵੈਨਕੂਵਰ ਪੁਲਿਸ ਵੱਲੋਂ ਲੋਕ ਸੁਰੱਖਿਆ ਵਾਸਤੇ ਖ਼ਤਰਨਾਕ ਕਰਾਰ ਦਿਤੇ 6 ਚੋਟੀ ਦੇ ਗੈਂਗਸਟਰਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗੁਰਿੰਦਰ ਦਿਉ, ਹਰਜੀਤ ਦਿਉ, ਬਰਿੰਦਰ ਧਾਲੀਵਾਲ, ਮਨਿੰਦਰ ਧਾਲੀਵਾਲ, ਈਕਨ ਅਨਿਗਬੋਅ ਅਤੇ ਡੈਮੀਅਨ ਰਯਾਨ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਨਜ਼ਰ ਆਵੇ ਤਾਂ ਤੁਰਤ ਪੁਲਿਸ ਨੂੰ ਇਤਲਾਹ ਦਿਤੀ ਜਾਵੇ। 6 ਗੈਂਗਸਟਰਾਂ ਵਿਚੋਂ ਪੰਜਵੇਂ ਨੰਬਰ ਦਾ ਖ਼ਤਰਨਾਕ ਗੈਂਗਸਟਰ ਈਕਨ ਅਨਿਗਬੋਅ ਪੁਲਿਸ ਦੇ ਅੜਿੱਕੇ ਆ ਗਿਆ ਹੈ ਜਦਕਿ ਗੁਰਿੰਦਰ ਦਿਉ, ਹਰਜੀਤ ਦਿਉ, ਬਰਿੰਦਰ ਧਾਲੀਵਾਲ, ਮਨਿੰਦਰ ਧਾਲੀਵਾਲ ਅਤੇ ਡੈਮੀਅਨ ਰਯਾਨ ਦੇ ਮਾਮਲੇ ਵਿਚ ਸਫ਼ਲਤਾ ਹੱਥ ਨਹੀਂ ਲੱਗੀ।