ਜਾਨਵਰਾਂ ਤੋਂ ਕੋਰੋਨਾ ਫੈਲਣ ਪਿੱਛੇ ਕੀ ਹੈ ਸੱਚ? ਕੀ ਤਹਾਨੂੰ ਛੱਡ ਦੇਣੇ ਚਾਹੀਦੇ ਪਾਲਤੂ ਜਾਨਵਰ ?

26

ਨਵੀਂ ਦਿੱਲੀ: ਭਾਰਤ ਕੋਰੋਨਾ ਵਾਇਰਸ ਦੀ ਦੂਜੀ ਵੇਵ ਨਾਲ ਜੂਝ ਰਿਹਾ ਹੈ। ਇਸ ਦਰਮਿਆਨ ਇਕ ਅਫਵਾਹ ਫੈਲੀ ਹੈ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲਦਾ ਹੈ। ਪਰ ਚੋਟੀ ਦੇ ਡਾਕਟਰਾਂ ਤੇ ਮਾਹਿਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਅੰਕੜੇ ਨਹੀਂ ਮਿਲੇ ਜੋ ਇਹ ਦਰਸਾਉਣ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲਦਾ ਹੈ।

Italian Trulli

ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਇਹ ਅਫਵਾਹ ਫੈਲਾਈ ਗਈ ਕਿ ਕੋਰੋਨਾ ਵਾਇਰਸ ਜਾਨਵਾਰਂ ਤੋਂ ਮਨੁੱਖਾਂ ‘ਚ ਆਇਆ ਹੈ। ਅਜਿਹੇ ‘ਚ ਕਈ ਐਕਟੀਵਿਸਟ ਤੇ ਵੈਲਫੇਅਰ ਐਨੀਮਨ ਆਰਗੇਨਾਇਜ਼ੇਸ਼ਨਜ਼ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਆਪਣੇ ਪਾਲਤੂ ਜਾਨਵਰ ਨਾ ਛੱਢਣ ਲਈ ਕਿਹਾ ਹੈ। ਡਾਕਟਰਾਂ ਨੇ ਵੀ ਇਸ ਅਫਵਾਹ ਦਾ ਖੰਡਨ ਕੀਤਾ ਹੈ।

ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਮੁਤਾਬਕ ‘ਕੋਈ ਵੀ ਡਾਟਾ ਇਹ ਨਹੀਂ ਦਰਸਾਉਂਦਾ ਕਿ ਜਾਨਵਰਾਂ ਤੋਂ ਮਨੁੱਖਾਂ ‘ਚ ਕੋਰੋਨਾ ਵਾਇਰਸ ਫੈਲਦਾ ਹੈ। ਸਾਡੇ ਕੋਲ ਸਿਰਫ ਇਹ ਡਾਟਾ ਹੈ ਜਡੋ ਦਰਸਾਉਂਦਾ ਹੈ ਕਿ ਮਨੁੱਖਾਂ ਤੋਂ ਜਾਨਵਰਾਂ ‘ਚ ਕੋਰੋਨਾ ਵਾਇਰਸ ਫੈਲਦਾ ਹੈ। ਜਿਵੇਂ ਕਿ ਨਿਊਯਾਰਕ ਦੇ ਚਿੜੀਆਘਰ ‘ਚ ਹੋਇਆ।’

ਪਾਲਤੂ ਜਾਨਵਰਾਂ ਦੇ ਮਾਹਿਰ ਡਾਕਟਰ ਸੰਦੀਪ ਸਿੰਘ ਨੇ ਕਿਹਾ, ‘ਪਾਲਤੂ ਜਾਨਵਰ ਕੋਰੋਨਾ ਵਾਇਰਸ ਇਫੈਕਸ਼ਨ ਮਨੁੱਖਾਂ ‘ਚ ਨਹੀਂ ਫੈਲਾਉਂਦੇ। ਲੋਕਾਂ ਨੂੰ ਇਸ ਅਫਵਾਹ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਪਾਲਤੂ ਕੁੱਤਿਆਂ ਤੇ ਬਿੱਲੀਆਂ ਨੂੰ ਗਲੀਆਂ ‘ਚ ਛੱਡਣ ਦੀ ਕੋਈ ਲੋੜ ਨਹੀਂ ਹੈ।’ ਉਨ੍ਹਾਂ ਦੱਸਿਆ ਕਿ ‘ਮੈਨੂੰ ਕਈ ਲੋਕਾਂ ਦੇ ਇਹ ਪੁੱਛਣ ਲਈ ਫੋਨ ਆਏ ਕਿ ਕੀ ਕੋਰੋਨਾ ਵਾਇਰਸ ਪਾਲਤੂ ਜਾਨਵਰਾਂ ਤੋਂ ਵੀ ਹੋ ਸਕਦਾ ਹੈ? ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸਿਰਫ ਅਫਵਾਹਾਂ ਹਨ। ਕਿਸੇ ਵੀ ਸੰਸਥਾ ਨੇ ਇਹ ਨਹੀਂ ਕਿਹਾ ਕਿ ਪਾਲਤੂ ਜਾਨਵਰਾਂ ਤੋਂ ਕੋਰੋਨਾ ਲਾਗ ਫੈਲਦੀ ਹੈ।’