28 C
Amritsar
Monday, May 29, 2023

ਵਿਸਾਲ ਸਰਮਾਂ ਨੇ ਡਿਪਟੀ ਕੁਲੈਕਟਰ ਦੇ ਅਹੁਦੇ ਦਾ ਸੰਭਾਲਿਆ ਕਾਰਜਭਾਰ

Must read

ਸ੍ਰੀ ਅੰਮ੍ਰਿਤਸਰ ਸਾਹਿਬ, 21 ਮਾਰਚ (ਕੇ ਰੰਧਾਵਾ) – ਜਲ ਸਰੋਤ ਵਿਭਾਗ ਦੇ ਮਜੀਠਾ ਕੈਨਾਲ ਅਤੇ ਗਰਾਊਂਡ ਵਾਟਰ ਮੰਡਲ ਅੰਮ੍ਰਿਤਸਰ ਪੁੱਲ ਸੈਕਸ਼ਨ ਦੇ ਜਿਲ੍ਹੇਦਾਰ ਸ੍ਰੀ ਵਿਸਾਲ ਸਰਮਾਂ ਨੇ ਡਿਪਟੀ ਕੁਲੈਕਟਰ ਬਿਸਤ ਦੁਆਬ ਕੈਨਾਲ ਅਤੇ ਗਰਾਊਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਜਲੰਧਰ ਦੇ ਅਹੁਦੇ ਦਾ ਲੁੱਕ ਆਫਟਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ।ਇਸ ਮੌਕੇ ਸਮੂੰਹ ਸਟਾਫ ਵੱਲੋ ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਹੋਇਆਂ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਵ ਨਿਯੁਕਤ ਡਿਪਟੀ ਕੁਲੈਕਟਰ ਸ੍ਰੀ ਵਿਸਾਲ ਸਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਹੋਰਨਾਂ ਤੋਂ ਇਲਾਵਾ ਇਸ ਮੌਕੇ ਡਿਪਟੀ ਕੁਲੈਕਟਰ ਮਜੀਠਾ ਮੰਡਲ ਸੁਨੀਲ ਗੌਤਮ,ਜਿਲੇਦਾਰ ਦਬੁਰਜੀ ਸੈਕਸਨ ਰਕੇਸ਼ ਮੈਣੀ,ਜਿਲੇਦਾਰ ਬਿਸਤ ਦੁਆਬ ਜਲੰਧਰ ਇਕਬਾਲ ਸਿੰਘ ਅਤੇ ਗੁਰਪ੍ਰੀਤ ਸਿੰਘ, ਜਿਲੇਦਾਰ ਸਰਬਜੀਤ ਸਿੰਘ, ਸੂਰਜ ਪ੍ਰਕਾਸ਼ ਆਦਿ ਵੀ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article