ਸ਼ਿਵਜੀਤ ਸਿੰਘ ‘ਫਰੀਦਕੋਟ’
ਪੰਜਾਬ, 23 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਸ੍ਰੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਜੰਮ-ਪਲ ਜਰਮਨਪ੍ਰੀਤ ਸਿੰਘ ਦਾ ਜਨਮ ਸ. ਬਲਬੀਰ ਸਿੰਘ ਅਤੇ ਸਰਦਾਰਨੀ ਕੁਲਵਿੰਦਰ ਕੌਰ ਦੇ ਘਰ 18 ਜੁਲਾਈ 1996 ਨੂੰ ਹੋਇਆ। ਉਹ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕੀਨ ਸੀ ਅਤੇ ਕੋਚ ਬਲਜਿੰਦਰ ਸਿੰਘ ਰਾਹੀਂ ਉਸਦਾ ਇਹ ਸ਼ੌਂਕ ਪ੍ਰਵਾਨ ਚੜ੍ਹਿਆ।
ਸੁਰਜੀਤ ਹਾਕੀ ਅਕੈਡਮੀ ਜਲੰਧਰ ਰਾਹੀਂ ਖੇਡ ਦੀ ਸ਼ੁਰੂਆਤ ਕਰਕੇ ਪੰਜਾਬ ਵਾਰੀਅਰਸ, ਜੂਨੀਅਰ ਹਾਕੀ ਟੀਮ ਤੋਂ ਹੁੰਦਾ ਹੋਇਆ ਅੱਜ-ਕੱਲ੍ਹ ਸੀਨੀਅਰ ਹਾਕੀ ਟੀਮ ਵਿੱਚ ਡਿਫੈਂਡਰ ਵਜੋੰ ਖੇਡ ਰਿਹਾ ਹੈ। ਜਰਮਨਪ੍ਰੀਤ ਸਿੰਘ ਤੋਂ ਪਹਿਲਾਂ ਸ. ਰਾਜਪਾਲ ਸਿੰਘ ਸਾਬਤ ਸੂਰਤ ਖਿਡਾਰੀ ਵਜੋੰ ਭਾਰਤੀ ਟੀਮ ਦਾ ਹਿੱਸਾ ਰਹੇ ਹਨ ਜੋ ਖੁੱਲ੍ਹੇ ਦਾਹੜੇ ਨਾਲ ਮੈਦਾਨ ਵਿੱਚ ਉੱਤਰਦੇ ਸਨ।