Bulandh Awaaz

Headlines
ਸੁਸ਼ਾਂਤ ਦੇ ਪਿਤਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਕੀਤੀ ਮੁਲਾਕਾਤ ਬੀਬਾ ਬਾਦਲ ਦੇ ਕਾਫ਼ਲੇ ‘ਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਅਮਰੀਕੀ ਨਾਗਰਿਕਤਾ ਦੇ ਲਈ ਫ਼ੀਸ ਵਾਧੇ ‘ਤੇ ਕੋਰਟ ਨੇ ਲਗਾਈ ਰੋਕ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ‘ਤੇ ਸੁਖਬੀਰ ਬਾਦਲ ਵਲੋਂ ਸਿਜਦਾ ਪਾਕਿਸਤਾਨ ਦੀ ਸਰਪ੍ਰਸਤੀ ਵਿਚ ਦੱਖਣੀ ਏਸ਼ੀਆ ਵਿਚ ਨੈਟਵਰਕ ਫੈਲਾ ਰਿਹੈ ਆਈਐਸ, 70 ਫੀਸਦੀ ਇਸੇ ਦੇਸ਼ ਵਿਚ ਅਮਰੀਕਾ ‘ਚ 12 ਸੂਬਿਆਂ ਦੇ 100 ਜੰਗਲਾਂ ਵਿਚ ਫੈਲੀ ਅੱਗ ਭਤੀਜੀ ਦੀ ਮੌਤ ‘ਤੇ ਸੋਗ ਜਤਾਉਣ ਆਏ ਤਾਏ ਦੀ ਸਭ ਦੋਂ ਸਾਹਮਣੇ ਕੀਤੀ ਹੱਤਿਆ ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਮੌਤ ਪੰਜਾਬ ‘ਚ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਰੋਜ਼ਾਨਾ ਹੋਵੇਗੀ ਟੈਲੀ ਮੋਨੀਟਰਿੰਗ ਜੰਡਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 6 ਲੁਟੇਰੇ ਕਾਬੂ

ਵਿਸ਼ਵ ਸ਼ਾਂਤੀ ਲਈ ਸਾਈਂ ਮੀਆਂ ਮੀਰ ਫਾਊਂਡੇਸ਼ਨ ਵਲੋਂ ਲਾਹੌਰ ‘ਚ ਕਰਵਾਈ ਗਈ ਕਾਨਫਰੰਸ ,ਡਾ. ਓਬਰਾਏ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ

 ਅੰਮ੍ਰਿਤਸਰ, (ਰਛਪਾਲ ਸਿੰਘ )- ਹਜਰਤ ਸਾਈਂ ਮੀਆਂ ਮੀਰ ਦਰਬਾਰ ਲਾਹੌਰ ਦੇ ਸੰਚਾਲਕ ਅਤੇ ਸਾਈਂ ਮੀਆਂ ਮੀਰ ਜੀ ਦੇ ਵੰਸ਼ ਦੇ ਵਾਰਿਸ ਸਾਈਂ ਸਾਇਦ ਅਲੀ ਰਜ਼ਾ ਗਿਲਾਨੀ ਕਾਦਰੀ ਦੇ ਵਿਸ਼ੇਸ਼ ਯਤਨਾਂ ਸਦਕਾ ਲਾਹੌਰ ‘ਚ ਪਿਛਲੇ ਦਿਨੀਂ ਵਿਸ਼ਵ ਸ਼ਾਂਤੀ ਲਈ ਇੱਕ ਵਿਸ਼ੇਸ਼ ਕਾਨਫ਼ਰੰਸ ਕਰਵਾਈ ਗਈ । ਜਿਸ ਦੌਰਾਨ ਜਿੱਥੇ ਵੱਖ-ਵੱਖ ਪੀਰ-ਪੈਗੰਬਰਾਂ ਤੇ ਸਾਈਆਂ ਦੇ ਵੰਸ਼ ਦੇ ਮੈਂਬਰਾਂ,ਗੱਦੀ ਨਸ਼ੀਨਾਂ,ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਵਿਸ਼ਵ ਸ਼ਾਂਤੀ ਲਈ ਸੁਹਿਰਦ ਯਤਨ ਕਰਨ ਵਾਲੀਆਂ ਹੋਰਨਾਂ ਮਹਾਨ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਅੰਦਰ ਕੰਮ ਕਰਨ ਦੇ ਆਪਣੇ ਵੱਖਰੇ ਅੰਦਾਜ਼ ਕਾਰਨ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਡਾ. ਐਸ.ਪੀ.ਸਿੰਘ ਓਬਰਾਏ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਕਾਨਫਰੰਸ ਦੌਰਾਨ ਡਾ. ਐੱਸ.ਪੀ.ਸਿੰਘ ਓਬਰਾਏ ਨੂੰ ਸਨਮਾਨਿਤ ਕਰਦੇ ਹੋਏ ਵੱਖ-ਵੱਖ ਦਰਬਾਰਾਂ ਦੇ ਗੱਦੀ ਨਸ਼ੀਨ ਹੋਰ

ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਕਰਵਾਈ ਗਈ ਇਸ ਵਿਸ਼ੇਸ਼ ਕਾਨਫਰੰਸ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਵਿਸ਼ਵ ਸ਼ਾਂਤੀ ਲਈ ਇਕ ਆਦਰਸ਼ ਲੈ ਕੇ ਚੱਲਣਾ ਹੋਵੇਗਾ ਤੇ ਇਹ ਆਦਰਸ਼ ਹੈ ਹਿੰਸਾ ਤੇ ਅਰਾਜਕਤਾ ਤੋਂ ਰਹਿਤ ਸਮਾਜ ਦਾ ਨਿਰਮਾਣ। ਉਨਾਂ ਕਿਹਾ ਕਿ ਸਾਰੇ ਧਰਮ ਸਮੁੱਚੇ ਵਿਸ਼ਵ ਦੀ ਭਲਾਈ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੰਦੇ ਹਨ,ਇਸ ਲਈ ਸਾਨੂੰ ਆਪਸੀ ਵੈਰ ਵਿਰੋਧ ਖਤਮ ਕਰ ਕੇ ਪੂਰੇ ਵਿਸ਼ਵ ਅੰਦਰ ਸ਼ਾਂਤੀ ਦਾ ਸੁਨੇਹਾ ਲੈ ਕੇ ਜਾਣਾ ਚਾਹੀਦਾ ਹੈ ।ਕਾਨਫਰੰਸ ਦੌਰਾਨ ਅਾਪਣੇ ਸੰਬੋਧਨ ‘ਚ ਪ੍ਰਮੁੱਖ ਬੁਲਾਰਿਅਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਸਾਨੂੰ ਸਭ ਨੂੰ ਫਖ਼ਰ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਅਾਪ ਲਈ ਤਾਂ ਸਭ ਸੋਚਦੇ ਹਨ ਪਰ ਸਹੀ ਅਰਥਾਂ ‘ਚ ਡਾ.ਓਬਰਾਏ ਅਸਲ ਇਨਸਾਨ ਹਨ,ਜੋ ਬਿਨਾਂ ਕਿਸੇ ਭੇਦ ਭਾਵ ਦੇ ਹਰ ਮਜ਼ਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਪੂਰੀ ਦੁਨੀਆਂ ਅੰਦਰ ਬਿਨ੍ਹਾਂ ਕਿਸੇ ਸਵਾਰਥ ਦੇ ਅਾਪਣੀ ਨੇਕ ਕਮਾਈ ‘ਚੋੰ ਅਨੇਕਾਂ ਹੀ ਸੇਵਾ ਕਾਰਜ ਕਰ ਰਹੇ ਹਨ। ਜਿਸ ਦੀ ਬਦੌਲਤ ਪੂਰੀ ਦੁਨੀਆਂ ਅੰਦਰ ਪਿਅਾਰ ਤੇ ਸ਼ਾਂਤੀ ਦਾ ਪਸਾਰ ਹੋ ਰਿਹਾ ਹੈ। ਇਸ ਕਾਨਫ਼ਰੰਸ ਦੌਰਾਨ ਜਿੱਥੇ ਡਾ. ਓਬਰਾਏ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਉੱਥੇ ਹੀ ਡਾ. ਓਬਰਾਏ ਨੂੰ ਪਿਛਲੇ ਦਿਨੀਂ ਫਰਾਂਸ ਦੀ ਰਾਜਧਾਨੀ ਪੈਰਿਸ ਅੰਦਰ ਹੋਏ 12ਵੇਂ ਵਿਸ਼ਵ ਸਾਇੰਟੀਫ਼ਿਕ ਸੰਮੇਲਨ ਦੌਰਾਨ “ਪਰਉਪਕਾਰੀ ਆਫ਼ ਦਾ ਯੀਅਰ ” ਐਲਾਨਿਆ ਉਨ੍ਹਾਂ ਨੂੰ “ਮੈਡਲ ਅਾਫ਼ ਪੈਰਿਸ” ਤੇ “ਮੈਡਲ ਫਾਰ ਪੀਸ” ਨਾਲ ਸਨਮਾਨਿਤ ਹੋਣ ਤੇ ਮੁਬਾਰਕਬਾਦ ਵੀ ਦਿੱਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਡਾ. ਓਬਰਾਏ ਨੇ ਕਿਹਾ ਕਿ ਹਰ ਇਨਸਾਨ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦਾ ਦਿਲ ਦੁਖੇ । ਉਨ੍ਹਾਂ ਕਿਹਾ ਹਰ ਸੱਚਾ ਸਿੱਖ ਹਮੇਸ਼ਾ ‘ਸਰਬੱਤ ਦਾ ਭਲਾ’ ਮੰਗਦਾ ਹੈ ਅਤੇ ਉਸ ਦੀ ਪਰਮ ਪਿਤਾ ਪਰਮਾਤਮਾ ਅੱਗੇ ਇਹੋ ਅਰਦਾਸ ਹੁੰਦੀ ਹੈ ਕਿ ਸਮੁੱਚੇ ਆਲਮ ਨੂੰ ਸੁੱਖ ਸ਼ਾਂਤੀ ਬਖ਼ਸ਼ੀਂ। ਉਨ੍ਹਾਂ ਕਿਹਾ ਕਿ ਜੇਕਰ ਹਰ ਇਕ ਇਨਸਾਨ ਦੀ ਸੋਚ ‘ਸਰਬੱਤ ਦਾ ਭਲਾ’ ਮੰਗਣ ਵਾਲੀ ਹੋ ਜਾਵੇ ਤਾਂ ਇਸ ਧਰਤੀ ‘ਤੇ ਨਫ਼ਰਤ, ਈਰਖਾ ਲਈ ਕੋਈ ਥਾਂ ਨਹੀਂ ਬਚੇਗੀ ਤੇ ਹਰ ਪਾਸੇ ਸੁੱਖ ਤੇ ਖੁਸ਼ਹਾਲੀ ਹੀ ਨਜ਼ਰ ਆਵੇਗੀ।
ਕਾਨਫਰੰਸ ‘ਚ ਉਪਰੋਕਤ ਤੋਂ ਇਲਾਵਾ ਪੀਰ ਕਾਮਰ ਸੁਲਤਾਨ ਕਾਦਰੀ ਗੱਦੀ ਨਸ਼ੀਨ ਹਜ਼ਰਤ ਸੁਲਤਾਨ ਬਾਹੂ ਜੰਗ,ਦੀਵਾਨ ਅਜ਼ਮਤ ਹੁਸੈਨ ਮੁਹੰਮਦ ਗੱਦੀ ਨਸ਼ੀਨ ਦਰਬਾਰ ਬਾਬਾ ਫ਼ਰੀਦ ਉਲ ਦੀਨ ਗੰਜ ਸ਼ਾਕਰ,ਪੀਰ ਅਖ਼ਤਰ ਰਸੂਲ ਕਾਦਰੀ ਖਲੀਫਾ ਦਰਬਾਰ ਸਾਈਂ ਮੀਆਂ ਮੀਰ ਜੀ ਕਾਦਰੀ,ਪੀਰ ਸਾਇਦ ਮਾਸੂਮ ਨਕਵੀ ਪ੍ਰਧਾਨ ਜਾਮਤ-ਏ- ਉਲਮਾ ਪਾਕਿਸਤਾਨ,ਅਲਮਾ ਹੁਸੈਨ ਅਕਬਰ ਸਰਪ੍ਰਸਤ ਮਨਹਾਜ਼ ਉੱਲ ਹਸੈਨ,ਫ਼ਰੀਦ ਪਰਾਚਾ ਸਰਪ੍ਰਸਤ ਯਮਾਤ ਪਾਕਿਸਤਾਨ,ਮੌਲਾਨਾ ਰਾਗੀਬ ਨਾਈਮੀ ਜਾਮੀਅਾ ਨਾਈਮੀ ਲਾਹੌਰ,ਪੀਰ ਮਾਸੂਮ ਮਾਸੂਮੀ ਨਾਕਸ਼ਬੰਦੀ ਅਾਦਿ ਸਮੇਤ 200 ਦੇ ਕਰੀਬ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ ।

0 Reviews

Write a Review

bulandhadmin

Read Previous

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਹਿਟਲਰ ਦਾ ਹਵਾਲਾ ਦਿੰਦੇ ਹੋਏ ਦਿੱਤੀ ਨਸੀਹਤ …..

Read Next

ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਹੋਣ ਮੋਬਾਇਲ ਫੋਨ ਜਮਾਂ : ਬੀਬੀ ਗੁਰਜੀਤ ਕੌਰ ਖਾਲਸਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />