More

    ਵਿਵਾਦਤ ਗਤੀਵਿਧੀਆਂ ਰੋਕਣ ਲਈ ਇਕ ਟੀਮ ਬਣਾਈ ਜਾਵੇ : ਜਥੇਦਾਰ

    ਸਤਿਕਾਰ ਕਮੇਟੀਆਂ ਦੀਆਂ ਵਿਵਾਦਤ ਗਤੀਵਿਧਿਆਂ ਨੂੰ ਨੱਥ ਪਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਗੁਰਮਤਿ ਮਾਹਿਰਾਂ ਦੀ ਟੀਮ ਤਿਆਰ ਕੀਤੀ ਜਾਵੇ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਲੋੜੀਂਦੀ ਕਾਰਵਾਈ ਕਰੇ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸਿੰਘਾਂ ਦੀ ਅਜਿਹੀ ਟੀਮ ਤਿਆਰ ਕਰਨ, ਜੋ ਬੇਅਦਬੀ ਜਾਂ ਮਨਮੱਤ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਪੁੱਜੇ ਅਤੇ ਗੁਰਮਤਿ ਦੀ ਰੋਸ਼ਨੀ ਵਿਚ ਕਾਰਵਾਈ ਕਰੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਵੀ ਭੇਜਿਆ ਗਿਆ ਹੈ। ਵੇਰਵਿਆਂ ਮੁਤਾਬਕ ਗੁਰਮਤਿ ਮਾਹਿਰਾਂ ਦੀ ਟੀਮ ਵਿਚ ਪੰਜ ਮੈਂਬਰ ਹੋਣਗੇ। ਇਹ ਟੀਮ ਸ਼ਿਕਾਇਤ ਮਿਲਣ ਮਗਰੋਂ ਪਹਿਲਾਂ ਨੇੜਲੇ ਗੁਰਦੁਆਰੇ ਨੂੰ ਸੂਚਿਤ ਕਰੇਗੀ ਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਵੀ ਸੂਚਿਤ ਕੀਤਾ ਜਾਵੇਗਾ। ਲੋੜ ਮੁਤਾਬਕ ਤਖ਼ਤ ਸਾਹਿਬਾਨ ਤੋਂ ਵੀ ਮਦਦ ਲਈ ਜਾ ਸਕੇਗੀ। ਇਹ ਟੀਮ ਬੇਅਦਬੀ ਜਾਂ ਮਨਮੱਤ ਕਰਨ ਵਾਲਿਆਂ ਨੂੰ ਸਮਝਾਵੇਗੀ ਅਤੇ ਮਾਮਲੇ ਦਾ ਨਿਪਟਾਰਾ ਕਰੇਗੀ। ਇਹ ਟੀਮ ਡਰਾਉਣ-ਧਮਕਾਉਣ ਦੀ ਥਾਂ ਬੇਸਮਝ ਲੋਕਾਂ ਨੂੰ ਮਰਿਆਦਾ ਅਤੇ ਸਤਿਕਾਰ ਬਣਾਈ ਰੱਖਣ ਸਬੰਧੀ ਜਾਣਕਾਰੀ ਦੇਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img