Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ

ਨਿਊਜ਼ੀਲੈਂਡ ਦੇ 53 ਸਾਲਾ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ‘ਚ ਪੁਲਿਸ ਨੇ 5 ਜਣਿਆਂ ‘ਤੇ ਇਰਾਦਾ-ਏ-ਕਤਲ ਦੇ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

23 ਦਸੰਬਰ 2020 ਦੀ ਰਾਤ ਨੂੰ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਨੂੰ ਉਸਦੇ ਘਰ ਦੇ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਖਤ ਜ਼ਖਮੀ ਕਰ ਦਿੱਤਾ ਸੀ। ਇਸ ਹਮਲੇ ਵਿੱਚ ਉਸਦੀ ਜਾਨ ਤਾਂ ਬਚ ਗਈ ਪਰ ਜ਼ਖਮ ਕਾਫੀ ਡੂੰਘੇ ਹੋਣ ਕਾਰਨ ਉਹ ਹਾਲੇ ਵੀ ਇਲਾਜ਼ ਅਧੀਨ ਹੈ।

ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 24 ਤੋਂ 39 ਸਾਲ ਦੱਸੀ ਗਈ ਹੈ, ਜਿਨ੍ਹਾਂ ਨੂੰ ਡੂੰਘੀ ਜਾਂਚ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਦੀ ਸ਼ਨਾਖਤ ਹਾਲੇ ਜਾਰੀ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਆਪਣੇ ਰੇਡੀਓ ਅਤੇ ਆਨਲਾਈਨ ਸ਼ੋਅ ਰਾਹੀਂ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਅਤੇ ਸਿੱਖ ਸਿਧਾਂਤਾਂ ਬਾਰੇ ਊਲ-ਜਲੂਲ ਟਿਪਣੀਆਂ ਕਰਨ ਕਰਕੇ ਦੁਨੀਆ ਭਰ ‘ਚੋਂ ਬਹੁਤ ਸਾਰੇ ਸਿੱਖ ਹਰਨੇਕ ਸਿੰਘ ਨੇਕੀ ਨਾਲ ਨਾਰਾਜ਼ ਹਨ ਅਤੇ ਉਸਦਾ ਭਰਵਾਂ ਵਿਰੋਧ ਕਰਦੇ ਆ ਰਹੇ ਹਨ। ਇਹ ਹਮਲਾ ਵੀ ਇਸੇ ਕਾਰਨ ਹੋਇਆ ਹੋ ਸਕਦਾ ਹੈ। ਸ਼ਾਇਦ ਅਜਿਹਾ ਪਹਿਲੀ ਵਾਰ ਸੀ ਕਿ ਕਿਸੇ ਸਿੱਖ ਰੇਡੀਓ ਹੋਸਟ ‘ਤੇ ਹੋਏ ਕਾਤਲਾਨਾ ਹਮਲੇ ਨੂੰ ਦੁਨੀਆ ਭਰ ਦੇ ਲੋਕਾਂ ਨੇ ਸਹੀ ਠਹਿਰਾ ਕੇ ਖੁਸ਼ੀ ਮਨਾਈ ਸੀ।

ਆਉਣ ਵਾਲੇ ਦਿਨਾਂ ‘ਚ ਕਥਿਤ ਦੋਸ਼ੀਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਹੋ ਸਕਦੀਆਂ ਹਨ।

bulandhadmin

Read Previous

ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ

Read Next

ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!