ਵਿਭਾਗੀ ਗਤੀਵਿਧੀਆਂ ਦੀ ਸਮੀਖਿਆ ਲਈ ਜ਼ਿਲ਼੍ਹਾ ਸਿੱਖਿਆ ਅਫਸਰ ਹੋਏ ਸਕੂਲ ਮੁਖੀਆਂ ਨਾਲ ਰੂਬਰੂ

35

ਸਕੂਲਾਂ ਅੰਦਰ ਚਲ ਰਹੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣ- ਸੁਸ਼ੀਲ ਕੁਮਾਰ ਤੁੱਲ਼ੀ

Italian Trulli

ਅੰਮ੍ਰਿਤਸਰ, 28 ਜੂਨ ()- ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਵਿਦਿਆਰਥੀ ਹਿੱਤ ਵਿੱਚ ਕੀਤੇ ਕਾਰਜ ਅਤੇ ਸਿੱਖਿਆ ਦੇ ਮਿਆਰ ਵਿੱਚ ਵਾਧੇ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਵੱਡੇ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਜਿੰਨਾਂ ਦੀ ਸਮੀਖਿਆ ਲਈ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਬਲਾਕ ਪੱਧਰ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਭਲਾਕ ਐਲੀਮੈਂਟਰੀ ਸਿੱਖਿਆ ਅਫਸਰ ਅੰਮ੍ਰਿਤਸਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਕੋਟ ਬਾਬਾ ਦੀਪ ਸਿੰਘ ਸਕੂਲ ਵਿਖੇ ਹੋਈ ਬਲਾਕ ਅੰਮ੍ਰਿਤਸਰ ਅਤੇ ਜੰਡਿਆਲਾ ਗੁਰੂ ਦੇ ਸੀ.ਐਚ.ਟੀ., ਐਚ.ਟੀ., ਪੀ.ਟੀ.ਆਈ, ਟੀਮ ਪੜੋ ਪੰਜਾਬ ਪੜਾਉ ਪੰਜਾਬ ਦੀ ਮੀਟਿੰਗ ਵਿੱਚ ਪੁੱਜੇ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਅਤੇ ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਲੋਂ ਆਪਣੇ ਸੰਬੋਧਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਦੇਸ਼ ਦਾ ਮੋਹਰੀ ਸੂਬਾ ਬਨਣ ਦੀ ਖੁਸ਼ੀ ਸਾਂਝੀ ਕਰਦਿਆਂ ਸਿੱਖਿਆ ਨੀਤੀਆਂ ਦਾ ਘਰ ਘਰ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਸਮੇਂ ਸਿੱਖਿਆ ਅਧਿਕਾਰੀਆਂ ਵਲੋਂ ਸਰਕਾਰੀ ਸਕੂਲਾਂ ਅੰਦਰ ਚਲ ਰਹੀਆਂ ਵਿਭਾਗੀ ਗਤੀਵਿਧੀਆ ਦਾਖਲਾ ਮੁਹਿੰਮ (ਐਨਰੋਲਮੈਂਟ ਡਰਾਈਵ), ਸਮਾਰਟ ਸਕੂਲ ਮੁਹਿੰਮ, ਕੁਆਲਿਟੀ ਐਜੂਕੇਸ਼ਨ, ਨੈਸ਼ਨਲ ਅਚੀਵਮੈਂਟ ਸਰਵੇ, ਪੰਜਾਬ ਅਚੀਵਮੈਂਟ ਸਰਵੇ, ਸਮਾਰਟ ਲਾਇਬ੍ਰੇਰੀ ਸਮੇਤ ਖੇਡ ਮੈਦਾਨਾਂ ਸਮੇਤ ਹੋਰਨਾਂ ਗਤੀਵਿਧੀਆਂ ਸੰਬੰਧੀ ਸਕੂਲ ਮੁਖੀਆਂ ਤੋਂ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਸਿਵਿਲ ਵਰਕਸ ਅਧਨਿ ਸਕੂਲਾਂ ਅੰਦਰ ਚਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ਼ੇ ਦੇ ਸਕੂਲ ਮੁਖੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਬਲਾਕ ਪੱਧਰੀ ਮੀਟਿੰਗਾਂ ਰਾਹੀਂ ਜਾਰੀ ਰਹੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਗੁਰਮੀਤ ਕੌਰ ਬਲਾਕ ਸਿੱਖਿਆ ਅਧਿਕਾਰੀ, ਰਜਿੰਦਰ ਸਿੰਘ ਏ.ਸੀ.ਐਮ., ਸ਼੍ਰੀਮਤੀ ਮਨਪ੍ਰੀਤ ਕੌਰ ਜ਼ਿਲ਼੍ਹਾ ਕੋਆਰਡੀਨੇਟਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ, ਸੰਦੀਪ ਸਿਆਲ, ਜਗਦੀਸ਼ ਸਿੰਘ ਸੀ.ਐਚ.ਟੀ., ਮੁਨੀਸ਼ ਕੁਮਾਰ ਸਹਾਇਕ ਏ.ਸੀ., ਮਨਦੀਪ ਸਿੰਘ ਸਹਾਇਕ, ਸ਼ਿਵਰਾਜ ਸਿੰਘ ਬਲਾਕ ਮੀਡੀਆ ਕੋਆਰਡੀਨੇਟਰ, ਹਰਪ੍ਰੀਤ ਸਿੰਘ ਇੰਚਾਰਜ ਕਿਤਾਬਾਂ, ਹਰੀ ਓਮ,ਰਜਿੰਦਰ ਸਿੰਘ, ਗੁਰਤੇਜ ਸਿੰਘ, ਕੰਵਰ ਸਿੰਘ (ਸਾਰੇ ਬੀ.ਐਮ.ਟੀ.) ਹਾਜਰ ਸਨ।