More

    ਵਿਧਾਨ ਸਭਾ ਹਲਕਾ ਉਤਰੀ ਦੇ ਲੋਕ ਕੁੰਵਰ ਵਿਜੇ ਪ੍ਤਾਪ ਸਿੰਘ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਉਤਾਵਲੇ :- ਅਨਵਰ ਮਸੀਹ

    ਅੰਮ੍ਰਿਤਸਰ, 10 ਦਸੰਬਰ (ਬੁਲੰਦ ਆਵਾਜ ਬਿਊਰੋ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਅਨਵਰ ਮਸੀਹ ਹੈਪੀ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 16 ਦੇ ਇਲਾਕਾ ਨਿਵਾਸੀਆਂ ਦੀ ਹੰਗਾਮੀ ਹੋਈ ਜਿਸ ਵਿੱਚ ਸ੍ਰੀ ਕੁੰਵਰ ਵਿਜੇ ਪ੍ਤਾਪ ਸਿੰਘ ਜੀ ਨੂੰ ਵਿਧਾਨ ਸਭਾ ਹਲਕਾ ਅੰਮਿ੍ਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੈਲਾਨਣ ਲਈ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਆਪ ਆਗੂ ਸ੍ਰੀ ਅਨਵਰ ਮਸੀਹ ਹੈਪੀ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੂਸਰੀਆਂ ਸਿਆਸੀ ਪਾਰਟੀਆਂ ਪੰਜਾਬ ਦੀ ਜਨਤਾ ਨੂੰ ਆਪਣੇ ਝੂਠੇ ਤੇ ਬੇ ਬੁਨਿਆਦ ਵਾਅਦਿਆਂ ਨਾਲ ਠੱਗਦੀਆਂ ਰਹੀਆਂ ਹਨ ਹੁਣ ਆਮ ਆਦਮੀ ਪਾਰਟੀ ਹੀ ਪੰਜਾਬ ਵਾਸੀਆਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।

    2022 ਵਿੱਚ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਹਰ ਗਰੰਟੀ ਪੂਰੀ ਕੀਤੀ ਜਾਵੇਗੀ। ਵਿਧਾਨ ਸਭਾ ਹਲਕਾ ਉੱਤਰੀ ਦੇ ਇਲਾਕਾ ਨਿਵਾਸੀ ਵੀ ਰਾਜਨੀਤਕ ਬਦਲਾਅ ਲਈ ਕਾਹਲੇ ਹਨ ਅਤੇ ਸ੍ਰੀ ਕੁੰਵਰ ਵਿਜੇ ਪ੍ਤਾਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਤਾਉਣ ਲਈ ਉਤਾਵਲੇ ਹਨ ਇਸ ਲਈ ਸ੍ਰੀ ਕੁੰਵਰ ਵਿਜੇ ਪ੍ਤਾਪ ਸਿੰਘ ਵਿਧਾਨ ਸਭਾ ਹਲਕਾ ਅੰਮਿ੍ਤਸਰ ਤੋਂ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img