ਬਟਾਲਾ, 6 ਮਾਰਚ (ਬਬਲੂ) – ਬੀਤੇ ਦਿਨੀਂ ਬਟਾਲਾ ਵਿੱਖੇ ਕਰਵਾਏ ਗਏ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਪ੍ਰੋਗਰਾਮ ਸਮੇਂ ਹਲਕਾ ਵਿਧਾਇਕ ਸ਼ੈਰੀ ਕਲਸੀ ਵੱਲੋ ਮੁੱਖ ਮਹਿਮਾਨ ਮੰਤਰੀ ਸਾਹਿਬ ਹਰਭਜਨ ਸਿੰਘ ਕੋਲੋ ਜੱਦ ਵਿਧਾਇਕ ਵੱਲੋ ਬਟਾਲੇ ਦੇ ਬੱਚਿਆ ਅਤੇ ਨੌਜਵਾਨਾਂ ਦੇ ਭਵਿੱਖ ਲਈ ਹੱਥ ਜੋੜਕੇ ਬੱਚਿਆ ਦਾ ਭਵਿੱਖ ਮੰਗਿਆ ਗਿਆ ਤਾਂ ਇਸ ਮੌਕੇ ਤੇ ਹਰੇਕ ਦਿਲ ਜਜ਼ਬਾਤੀ ਹੋ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਸੀਨੀਅਰ ਆਗੂ ਰਾਜੇਸ਼ ਤੁੱਲੀ ਨੇ ਕੀਤਾ। ਮਿਲੀ ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਸ਼ੈਰੀ ਕਲਸੀ ਇਸ ਸਮੇਂ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹੈ। ਸ਼ੈਰੀ ਕਲਸੀ ਦੇ ਵਿੱਚ ਕੁੱਝ ਵੱਖਰਾ ਕਰਨ ਦਾ ਜਜ਼ਬਾ ਹੈ। ਬੀਤੇ ਦਿਨੀਂ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮੌਕੇ ਤੇ ਹਲਕਾ ਵਿਧਾਇਕ ਸ਼ੈਰੀ ਕਲਸੀ ਸਟੇਜ ਤੇ ਪਹੁੰਚੇ ਤਾਂ ਉੱਥੇ ਹੱਥ ਜੋੜਕੇ ਮੁੱਖ ਮਹਿਮਾਨ ਮੰਤਰੀ ਸਾਹਿਬ ਹਰਭਜਨ ਸਿੰਘ ਦੇ ਸਾਮਨੇ ਖੜ੍ਹੇ ਹੋ ਗਏ ਅਤੇ ਇੱਕ ਬੇਹੱਦ ਹੀ ਆਸ ਭਰੀ ਅਤੇ ਨਿਮਰਤਾ ਭਰੀ ਆਵਾਜ਼ ਵਿੱਚ ਕਿਹਾ ਕਿ ਮੰਤਰੀ ਸਾਹਿਬ ਮੈ ਹੱਥ ਜੋੜਕੇ ਬਟਾਲੇ ਦੇ ਹਲਕੇ ਦੇ ਬੱਚਿਆ ਅਤੇ ਨੌਜਵਾਨਾਂ ਵਾਸਤੇ ਚੰਗਾ ਭਵਿੱਖ ਮੰਗਦਾ ਹਾਂ।
ਜਿਸ ਲਹਜੇ ਵਿੱਚ ਇਹ ਗੱਲ ਕਹੀ ਗਈ ਉਹ ਲਹਿਜਾ ਵੇਖਕੇ ਹਰ ਕੋਈ ਹਲਕਾ ਵਿਧਾਇਕ ਦਾ ਦੀਵਾਨਾ ਹੋ ਗਿਆ। ਇਹ ਵੀਡਿਉ ਖੂਬ ਵਾਇਰਲ ਹੋਈ। ਇਸ ਮੌਕੇ ਤੇ ਹੱਥ ਜੋੜਨ ਮੌਕੇ ਸ਼ੈਰੀ ਕਲਸੀ ਵਿਧਾਇਕ ਸਾਹਿਬ ਦੀ ਪਤਨੀ ਸ਼੍ਰੀ ਮਤੀ ਰਾਜਬੀਰ ਕੌਰ ਵੀ ਮੌਜੂਦ ਸਨ। ਇਹ ਸੀਨ ਵੇਖਕੇ ਹਰ ਕੋਈ ਜਜ਼ਬਾਤੀ ਹੋ ਗਿਆ। ਇਸ ਮੌਕੇ ਤੇ ਮੰਤਰੀ ਹਰਭਜਨ ਸਿੰਘ ਨੇ ਯਕੀਨ ਦਿਵਾਇਆ ਕਿ ਉਹ ਵੱਧ ਤੋਂ ਵੱਧ ਮਦਦ ਕਰਣਗੇ। ਇਸ ਮੌਕੇ ਤੇ ਹਲਕਾ ਵਾਸੀਆਂ ਨੇ ਮਾਣ ਅਤੇ ਸਤਿਕਾਰ ਮਹਿਸੂਸ ਕਰਦਿਆ ਕਿਹਾ ਕਿ ਸਾਨੂੰ ਅੱਜ ਯਕੀਨ ਹੋ ਗਿਆ ਹੈ ਕਿ ਅਸੀ ਇੱਕ ਵਧੀਆ ਵਿਧਾਇਕ ਚੁਣਿਆ ਹੈ। ਇਸ ਮੌਕੇ ਤੇ ਵਿਧਾਇਕ ਸਾਹਿਬ ਜੀ ਦੀ ਪਤਨੀ ਸ਼੍ਰੀ ਮਤੀ ਰਾਜਬੀਰ ਕੌਰ ਵੀ ਜਜ਼ਬਾਤੀ ਹੋ ਗਏ। ਉਹਨਾਂ ਆਖਿਆ ਕਿ ਮੈਨੂੰ ਆਪਣੇ ਪਤੀ ਦੀ ਕਾਬਲੀਅਤ ਤੇ ਫ਼ਖ਼ਰ ਮਹਿਸੂਸ ਹੁੰਦਾ ਹੈ। ਇਸ ਮੌਕੇ ਤੇ ਲੋਕਾ ਨੇ ਕਿਹਾ ਇੱਕ ਗੀਤ ਨੂੰ ਯਾਦ ਕਰਦਿਆਂ ਕਿਹਾ ਕਿ 25 + 25 =50 ਕੋਈ ਸ਼ੈਰੀ ਕਲਸੀ ਵਰਗਾ ਬਣਕੇ ਵਿਖਾਅ।