More

  ਵਿਧਾਇਕ ‘ ਅਤੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਡੈਨੀ ਬੰਡਾਲਾ ‘ ਤੇ ਵਰਕਰਾ ਨੇ ਨਵਜੋਤ ਸਿੰਘ ਸਿੱਧੂ ਦਾ ਜੰਡਿਆਲਾ ਗੁਰੂ ਵਿਖੇ ਕੀਤਾ ਨਿੱਘਾ ਸਵਾਗਤ

  ਤਰਨ ਤਾਰਨ, 21 ਜੁਲਾਈ (ਬੁਲੰਦ ਆਵਾਜ ਬਿਊਰੋ) – ਹਲਕਾ ਜੰਡਿਆਲਾ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ‘ ਚ ਵਰਦੇ ਮੀਂਹ ਵਿੱਚ ਨਵੇ ਨਿਯੁਕਤ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਉਨਾ ਦੇ ਸੈਂਕੜੇ ਸਮਰਥਕਾਂ ਨੇ ਢੋਲ ਡਮਕੇ ਨਾਲ ਜੀ ਟੀ ਰੋਡ ਨੇੜੇ ਤਰਨ ਤਾਰਨ ਬਾਈਪਾਸ ਹਵੇਲੀ ਕੋਲ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ । ਇਸ ਮੋਕੇ ‘ ਤੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਤੇ ਸੋਨੀਆ ਗਾਂਧੀ , ਰਾਹੁਲ ਗਾਂਧੀ , ਅਤੇ ਪ੍ਰਿਕਾ ਗਾਂਧੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦੀ ਹਨ ਜਿਨਾ ਨੇ ਉਨਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਗਾਮੀ 2022 ਦੀਆ ਚੋਣਾਂ ‘ ਚ ਪਾਰਟੀ ਦੀ ਜਿੱਤ ਲ਼ਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ।

  ਸਵਾਗਤ ਸਮਾਰੋਹ ਨੂੰ ਸੰਬੋਧਨ ਕਰਦਿਆ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ‘ਚ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਅਗਵਾਈ ‘ਚ ਕਾਂਗਰਸ ਪਾਰਟੀ ਸਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੋਕੇ ਤੇ ਨਗਰ ਕੋਸਿਲ ਜੰਡਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੈਅਰਮੈਨ ਕਸ਼ਮੀਰ ਸਿੰਘ ਜਾਣੀਆ, ਕਾਂਗਰਸ ਦੇ ਬੁਲਾਰੇ ਅਵਤਾਰ ਸਿੰਘ ਟੱਕਰ , ਚੈਅਰਮੈਨ ਹਰਜੀਤ ਸਿੰਘ ਬੰਡਾਲਾ, ਕਾਂਗਰਸ ਦੇ ਜਿਲਾ ਮੀਤ ਪ੍ਰਧਾਨ ਕਲਦੀਪ ਸਿੰਘ ਬਾਠ, ਰਣਧੀਰ ਸਿੰਘ ਧੀਰਾਂ ਸ਼ਫੈਦਪੋਸ, ਬਲਾਕ ਜਨਰਲ ਸਕੱਤਰ ਤਰਸੇਮ ਸਿੰਘ ਸਂਫੀਪੁਰ , ਜਿਲਾ ਪ੍ਰੀਸਦ ਮੈਂਬਰ ਬੀਬੀ ਬਲਜੀਤ ਕੌਰ ਬੰਡਾਲਾ, ਸਰਪੰਚ ਗੁਰਬਖਸ ਸਿੰਘ, ਸਰਪੰਚ ਅੰਗਰੇਜ ਸਿੰਘ ਹੁੰਦਲ ਹਾਰ, ਕਲਦੀਪ ਸਿੰਘ ਭੋਲਾ ਵਾਇਸ ਚੈਅਰਮੈਨ ਜਿਲਾ ਕਿਸਾਨ ਸੈਲ, ਸਰਪੰਚ ਭਲਵਾਨ ਟੀਟੂ, ਸਰਪੰਚ ਦਿਲਬਾਗ ਸਿੰਘ ਸਫੀਪੁਰ, ਸਰਪੰਚ ਡਾ. ਰਾਜਵਿੰਦਰ ਸਿੰਘ ਰਾਜੂ ਬੰਡਾਲਾ ਡਾ ਲੱਖਵਿੰਦਰ ਸਿੰਘ ਬੰਡਾਲਾ , ਟੇਲਰ ਮਾਸਟਰ ਕਲਵਿੰਦਰ ਸਿੰਘ ਬੰਡਾਲਾ, ਸਰਪੰਚ ਰਣਜੀਤ ਸਿੰਘ ਲਾਲੀ ਕਾਮਰੇਡ, ਜੀ ਓ ਜੀ ਹਰਪਾਲ ਸਿੰਘ ਬੰਡਾਲਾ, ਸਰਪੰਚ ਗੁਰਦਿਆਲ ਸਿੰਘ ਪਹਿਲਵਾਨ, ਸਾਹਿਬ ਸਿੰਘ ਜਾਣੀਆ, ਹਰਜੀਤ ਸਿੰਘ ਅੱਡਾ ਬੰਡਾਲਾ, ਡਾ. ਚਮਕੌਰ ਸਿੰਘ, ਆਦਿ ਤੋਂ ਇਲਾਵਾ ਹੋਰ ਵੀ ਕਈ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img