ਅੰਮ੍ਰਿਤਸਰ , 9 ਮਾਰਚ (ਹਰਪਾਲ ਸਿੰਘ) – ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਕਲਾਂ ਦੀ ਵਿਧਵਾ ਮਾਤਾ ਅਮਰੀਕ ਕੌਰ ਪਤਨੀ ਮਰਹੂਮ ਬਲਵਿੰਦਰ ਸਿੰਘ ਨੇ ਆਪਣੀ ਵਿਧਵਾ ਨੂੰਹ ਨਵਪੀ੍ਤ ਕੌਰ ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ 9 ਮਹੀਨੇ ਪਹਿਲਾਂ ਉਸਦੇ ਇਕਲੌਤੇ ਪੁੱਤਰ ਸੁਖਦੇਵ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ, ਜੋ ਕਿ ਆਪਣੀ ਘਰਵਾਲੀ ਨਾਲ ਹੀ ਘਰੋਂ ਲੜ ਕੇ ਗਿਆ ਸੀ ਤੇ ਉਸਨੇ ਕਰੰਟ ਨਾਲ ਲੱਗ ਕੇ ਆਤਮ ਹੱਤਿਆ ਕਰ ਲਈ । ਮਾਤਾ ਨੇ ਦੱਸਿਆ ਕਿ ਉਸਦੇ ਪੁੱਤਰ ਦੇ ਜਿਉਂਦਿਆਂ ਹੀ ਉਸਦੀ ਨੂੰਹ ਵੱਲੋਂ ਉਸਨੂੰ ਘਰ ਵਿੱਚ ਨਹੀਂ ਸੀ ਵੜਣ ਦਿੱਤਾ ਜਾਂਦਾ ਤੇ ਹੁਣ ਉਸਦੇ ਪੁੱਤਰ ਦੀ ਮੌਤ ਤੋਂ ਬਾਅਦ ਬਾਅਦ ਉਸਦੀ ਨੂੰਹ ਨੇ ਉਸਦਾ ਘਰ ਵਿੱਚ ਦਾਖਲਾ ਹੀ ਬੰਦ ਕਰ ਦਿੱਤਾ ਹੈ । ਮਾਤਾ ਨੇ ਦੱਸਿਆ ਕਿ ਉਸਦੀਆਂ 4 ਧੀਆਂ ਹਨ, ਜੋ ਸ਼ਾਦੀਸ਼ੁਦਾ ਹਨ ਅਤੇ ਉਹ ਹੁਣ ਆਪਣੇ ਪੇਕੇ ਰਹਿਕੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਬਤੀਤ ਕਰਨ ਲਈ ਮਜਬੂਰ ਹੈ। ਉਸਨੇ ਕਿਹਾ ਕਿ ਜੇ ਕਦੇ ਉਹ ਆਪਣੇ ਘਰ ਆਉਂਦੀ ਹੈ ਤਾਂ ਉਸ ਨਾਲ ਨੂੰਹ ਵੱਲੋਂ ਕੁੱਟ ਮਾਰ ਕੀਤੀ ਜਾਂਦੀ ਹੈ ਅਤੇ ਘਰੋਂ ਕੱਢ ਦਿੱਤਾ ਜਾਂਦਾ ਹੈ। ਮਾਤਾ ਨੇ ਪ੍ਸਾਸ਼ਨ ਪਾਸ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਸਨੂੰ ਆਪਣੇ ਘਰ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।
ਉਕਤ ਗੱਲਾਂ ਦੀ ਪਰੋੜਤਾ ਮਾਤਾ ਅਮਰੀਕ ਕੌਰ ਦੀ ਧੀ ਕਰਮਜੀਤ ਕੌਰ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਰਜਾਈ ਮਾਂ ਦੇ ਨਾਲ-ਨਾਲ ਸਾਨੂੰ ਵੀ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੀ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕੁਝ ਸਥਾਨਕ ਆਗੂ ਸ਼ਰੇਆਮ ਨੂੰਹ ਦੀ ਮਦਦ ਕਰ ਰਹੇ ਹਨ। ਉਸਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਨੇ ਮਹਿਲਾ ਵਿੰਗ ਤੇ ਪੁਲਿਸ ਕੋਲ ਵੀ ਉਨ੍ਹਾਂ ਦੇ ਖਿਲਾਫ਼ ਕਈ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ । ਜਦੋਂ ਪੱਤਰਕਾਰਾਂ ਦੀ ਟੀਮ ਪਿੰਡ ਵਿੱਚ ਪਹੁੰਚੀ ਤਾਂ ਮਾਤਾ, ਉਸਦੀਆਂ ਦੋ ਧੀਆਂ ਤੇ ਹੋਰ ਰਿਸ਼ਤੇਦਾਰ ਗਲੀ ਵਿੱਚ ਮੰਜੀਆਂ ਡਾਹ ਕੇ ਬੈਠੇ ਸਨ ਅਤੇ ਨੂੰਹ ਨੇ ਅੰਦਰੋਂ ਗੇਟ ਬੰਦ ਕੀਤਾ ਹੋਇਆ ਸੀ, ਜੋ ਮੁਹਤਬਰ ਵਿਅਕਤੀਆਂ ਨੇ ਬੜੀ ਮੁਸ਼ਕਲ ਨਾਲ ਖੁਲਵਾਇਆ।
ਨੂੰਹ ਵੱਲੋਂ ਦੋਸ਼ਾਂ ਦਾ ਖੰਡਨ, ਆਪਣੇ ਪੇਕੇ ਰਹਿਕੇ ਬਜੁਰਗ ਮਾਤਾ ਕਰਦੀ ਹੈ ਜੂਨ ਗੁਜਾਰਾ
ਨੂੰਹ ਨਵਪੀ੍ਤ ਕੌਰ ਨਾਲ ਗੱਲ ਕਰਨ ਤੇ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਣ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਸਹੁਰਾ ਪਰਿਵਾਰ ਤੋਂ ਖਤਰਾ ਹੈ, ਇਸ ਕਰਕੇ ਮੈਂ ਇਨ੍ਹਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ।