-1.2 C
Munich
Tuesday, February 7, 2023

ਵਿਦੇਸ਼ਾਂ ਤੇ ਪੰਜਾਬ ਵਿੱਚ ਵਸਦੇ ਅਮੀਰ ਸਿੱਖ ਭਰਾ, ਕ੍ਰਿਸਚਨ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਪੰਜਾਬ ਵਿੱਚ ਉੱਚ ਮਿਆਰੀ ਸਿੱਖਿਆ ਵਾਲੇ ਸਕੂਲ ਖੋਲ੍ਹਣ – ਮਨਜੀਤ ਸਿੰਘ ਭੋਮਾ

Must read

ਅੰਮ੍ਰਿਤਸਰ, 24 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਿੱਖ ਐਨ ਆਰ ਆਈਜ਼ ਤੇ ਪੰਜਾਬ ਦੇ ਅਮੀਰ ਸਿੱਖ ਭਰਾਵਾਂ ਨੂੰ ਅਤੇ ਖਾਸ ਕਰਕੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਪੰਜਾਬ ‘ਚ ਕ੍ਰਿਸ਼ਚਨ ਸਕੂਲਾਂ ਦੇ ਮੁਕਾਬਲੇ ਟਾਪ ਦੇ ਸਿੱਖ ਸਕੂਲ ਖੋਲ੍ਹੇ ਜਾਣ ਤਾਂ ਜੋ ਸਾਡੇ ਬੱਚਿਆਂ ਦਾ ਵੀ ਦੁਨਿਆਵੀ ਤੇ ਗੁਰਮਤਿ ਵਿਦਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ । ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ ਜਦੋਂ ਤੋਂ ਪੰਜਾਬ ਚ ਧਰਮ ਪ੍ਰਚਾਰ ਜਾਗਰੂਕਤਾ ਲਹਿਰ ਆਰੰਭ ਕੀਤੀ ਹੈ ਇਹ ਗੱਲ ਖ਼ਾਸਕਰ ਨੋਟ ਕੀਤੀ ਹੈ ਕਿ ਸਾਡੇ ਵੱਡੇ ਵੱਡੇ ਅਮੀਰ ਸਿੱਖਾਂ ਦੇ ਸਿੱਖ ਬੱਚੇ ਇਸਾਈਆਂ ਦੇ ਸਕੂਲਾਂ ਚ ਵਧੇਰੇ ਗਿਣਤੀ ਚ ਪੜ੍ਹ ਰਹੇ ਹਨ ਕਿਉਕਿ ਉਨ੍ਹਾ ਦੇ ਸਕੂਲਾਂ ਦੀ ਵਿਦਿਆ ਦਾ ਮਿਆਰ ਉੱਚਾ ਹੈ । ਇਸਾਈ ਧਰਮ ਦੇ ਲੋਕ ਪੰਜਾਬ ਦੇ ਪਿੰਡਾਂ ਵਿੱਚ ਸਕੂਲਾਂ ਤੇ ਗਿਰਜਾ ਘਰਾਂ ਦਾ ਜਾਲ਼ ਵਿਛਾਉਣ ਵਿੱਚ ਲੱਗੇ ਹੋਏ ਹਨ ਤੇ ਅਧਿਆਪਕ ਵੀ ਚੰਗੀ ਤਾਲੀਮ ਵਾਲੇ ਤੇ ਬਗੈਰ ਸਿਫਾਰਸ਼ੀ ਰੱਖਦੇ ਹਨ।

ਮਨਜੀਤ ਸਿੰਘ ਭੋਮਾ ਨੇ ਇਸ ਗੱਲ ਦੀ ਹੈਰਾਨੀ ਪ੍ਰਗਟਾਈ ਕਿ ਜਦ ਦਿੱਲੀ ਪਬਲਿਕ ਸਕੂਲ ਵਾਲੇ ਪੰਜਾਬ ਚ ਸਕੂਲ ਖੋਲ ਸਕਦੇ ਹਨ,ਕ੍ਰਿਸਚਨ ਭਾਈਚਾਰੇ ਵਾਲੇ ਪੰਜਾਬ ਚ ਸਕੂਲ ਖੋਲ ਸਕਦੇ ਹਨ ਤਾਂ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਤੇ ਅਮੀਰ ਸਿੱਖ ਭਰਾ ਸਕੂਲ ਕਿਉ ਨਹੀ ਖੋਲ੍ਹ ਰਹੇ ? ਭੋਮਾ ਨੇ ਸਪੱਸ਼ਟ ਕਿਹਾ ਕਿ ਪੰਜਾਬ ,ਸਿੱਖੀ,ਪੰਥ ਤੇ ਧਰਮ ਨੂੰ ਬਚਾਉਣ ਲਈ ਇਹ ਸਿੱਖ ਸਕੂਲ ਖੋਲਣ ਦੀ ਪਹਿਲ ਕਦਮੀ ਅਮੀਰ ਸਿੱਖਾਂ ਨੂੰ ਚੁੱਕਣੀ ਪਵੇਗੀ ਭਾਂਵੇ ਅੱਜ ਕਰ ਲਉ ਜਾਂ 10 ਸਾਲਾਂ ਬਾਅਦ। ਇਸ ਤੋਂ ਬਗ਼ੈਰ ਸਿੱਖ ਕੌਮ ਦੀ ਕਾਇਆਂ ਕਲਪ ਨਹੀਂ ਹੋ ਸਕਦੀ । ਉਹਨਾਂ ਆਸ ਪ੍ਰਗਟਾਈ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਹਰ ਮਸਲੇ ਵਾਂਗ ਇਸ ਮੁੱਦੇ ਤੇ ਵੀ ਪੰਜਾਬ ਦੇ ਸਿੱਖਾਂ ਦੀ ਬਾਹ ਫੜਨਗੇ। ਜਾਰੀ ਬਿਆਨ ਵਿੱਚ ਭੋਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਜ਼ਿਲੇ ਚ ਘੱਟੋ -ਘੱਟ ਇੱਕ ਸਿੱਖ ਸਕੂਲ ਖੋਲਣ ਦੀ ਪਹਿਲਕਦਮੀ ਕੀਤੀ ਜਾਵੇ। ਭੋਮਾ ਨੇ ਕਿਹਾ ਪਿੰਡਾਂ ਚ ਗੁਰਦੁਵਾਰਿਆਂ ਦੀ ਗਿਣਤੀ ਤਾਂ ਦਿਨ ਬਦਿਨ ਵਧਦੀ ਜਾ ਰਹੀ ਹੈ ਪਰ ਚੰਗੇ ਮਿਆਰੀ ਸਿੱਖ ਸਕੂਲ਼ ਕਿਤੇ ਨਜ਼ਰ ਨਹੀਂ ਆ ਰਹੇ।

ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬ ਵਿੱਚ ਸਿੱਖ ਬੱਚਿਆਂ ਦੀ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਿੱਖ ਸਕੂਲਾਂ ਦਾ ਜਾਲ ਵਿਛਾਉਣ ਨੂੰ ਤਰਜੀਹ ਦੇਣ।ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪੰਜਾਬ ਚ ਬੀਤੇ ਕੁਝ ਸਮੇਂ ਚ ਕੁਝ ਅਖੌਤੀ ਇਸਾਈਆਂ ਵੱਲੋਂ ਜਬਰੀ ਸਿੱਖਾਂ ਨੂੰ ਆਪਣੇ ਧਰਮ ਚ ਸ਼ਾਮਲ ਕਰਨ ਦਾ ਮਾਮਲਾ ਭਖਿਆ ਹੋਇਆ। ਭੋਮਾ ਅਨੁਸਾਰ ਜਿਥੇ ਕ੍ਰਿਸ਼ਚਨ ਸਿੱਖਾਂ ਨੂੰ ਵਰਗਲਾ ਕੇ ਜਾਂ ਰਾਸ਼ਨ,ਫੀਸ ਮੁਆਫੀ , ਫ੍ਰੀ ਇਲਾਜ਼ ਦਾ ਲਾਲਚ ਦਿੰਦੇ ਹਨ ਤੇ ਆਪਣੇ ਕ੍ਰਿਸ਼ਚਨ ਧਰਮ ਚ ਸਿੱਖਾਂ ਦੀ ਸ਼ਮੂਲੀਅਤ ਕਰਵਾ ਰਹੇ ਹਨ ਪਰ ਜੋ ਪੜੇ ਲਿੱਖੇ ਅਤੇ ਚੰਗੇ ਅਮੀਰ ਘਰਾਂ ਤੋਂ ਨਾਲ਼ ਸਿੱਖ ਸੰਬੰਧ ਰੱਖਦੇ ਹਨ ਉਨ੍ਹਾ ਨੂੰ ਕਿਸੇ ਕਿਸਮ ਦਾ ਲਾਲਚ ਨਹੀ ਦਿੱਤਾ ਜਾ ਰਿਹਾ । ਉਹ ਤਾਂ ਆਪ ਆਪਣੀ ਮਰਜੀ ਨਾਲ ਇਨ੍ਹਾਂ ਦੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਪੜਾਂਉਦੇ ਹਨ ,ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਕ੍ਰਿਸ਼ਚਨ ਕਾਨਵੇਂਟ ਸਕੂਲਾਂ ਚ ਪੜਾਈ ਦਾ ਪੱਧਰ ਉੱਚਾ ਹੈ ਦੂਸਰੇ ਪਾਸੇ ਸਿੱਖਾਂ ਕੋਲ ਕੋਈ ਇਹਨਾਂ ਦੇ ਮੁਕਾਬਲੇ ਮਿਆਰੀ ਸਕੂਲ ਨਹੀਂ । ਇਹ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ,ਜਿਸ ਨੂੰ ਠੱਲ ਪਾਉਣੀ ਬਹੁਤ ਜਰੂਰੀ ਹੈ।ਇਸ ਲਈ ਮੈਂ ਐਨ ਆਰ ਆਈਜ਼ ਸਿੱਖ ਭਰਾਵਾਂ ਨੂੰ ਅਪੀਲ ਕਰਦਾ ਹੈ ਕਿ ਐਨ ਆਰ ਆਈਜ਼ ਸਿੱਖ ਭਰਾ ਤੇ ਪੰਜਾਬ ਦੇ ਅਮੀਰ ਸਿੱਖ ਪੰਜਾਬ ਚ ਸਿੱਖ ਸਕੂਲ ਬਣਾਉਣ ਤੇ ਬਗੈਰ ਸਿਫਾਰਸ਼ੀ ਟੀਚਰ ਰੱਖਣ ਤਾਂ ਜੋ ਇਨ੍ਹਾਂ ਕ੍ਰਿਸ਼ਚਨ ਭਾਈਚਾਰੇ ਦੇ ਕਾਨਵੇਂਟ ਸਕੂਲਾਂ ਨੂੰ ਮਾਤ ਦਿੱਤੀ ਜਾ ਸਕੇ।

- Advertisement -spot_img

More articles

- Advertisement -spot_img

Latest article