25.9 C
Amritsar
Sunday, May 28, 2023

ਵਿਦਿਆਰਥਣਾਂ ਦੀ ਸਿਹਤ ਨੂੰ ਬਰਕਰਾਰ ਅਤੇ ਇਨਫੈਕਸ਼ਨ ਰਹਿਤ ਰੱਖਣ ਲਈ ਲਗਾਇਆ ਜਾਗਰੂਕਤਾ ਕੈਂਪ 

Must read

ਲੁਧਿਆਣਾ, 25 ਮਈ (ਹਰਮਿੰਦਰ ਮੱਕੜ) – ਸਮਾਜ ਸੇਵੀ ਸੰਸਥਾ ਜੇ.ਸੀ.ਆਈ ਲੁਧਿਆਣਾ ਕੇਂਦਰੀ ਅਤੇ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਦੇ ਸਾਂਝੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਢੋਲੇਵਾਲ ਵਿਚ ਵਿਦਿਆਰਥਣਾਂ ਦੀ ਸਿਹਤ ਨੂੰ ਬਰਕਰਾਰ ਅਤੇ ਇਨਫੈਕਸ਼ਨ ਰਹਿਤ ਰੱਖਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾ ਵਲੋਂ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਪੈਡ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਸ੍ਰੀਮਤੀ ਅਮਨਪ੍ਰੀਤ ਪਾਸੀ ਆਈ.ਆਰ.ਐਸ., ਵਧੀਕ ਡਾਇਰੈਕਟਰ, ਇਨਕਮ ਟੈਕਸ ਵਿਭਾਗ, ਗੁਰੂਗ੍ਰਾਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਸਿਹਤ ਜਾਗਰੂਕਤਾ ਸਮਾਗਮ ਨੂੰ ਪੈਡ ਵੂਮੈਨ ਵਜੋਂ ਵੀ ਮਨਾਇਆ ਗਿਆ। ਇਸ ਮੌਕੇ ਡਾ: ਇੰਦਰਜੀਤ ਸਿੰਘ ਡਾਇਰੈਕਟਰ ਕੋਟਨਿਸ ਐਕਯੂਪੰਕਚਰ ਹਸਪਤਾਲ ਲੁਧਿਆਣਾ ਅਤੇ ਸਮਾਜ ਸੇਵੀ ਸੰਸਥਾ ਦੀਆਂ ਔਰਤ ਮੈਂਬਰਾਂ ਰਸਲੀਨ ਕੌਰ, ਵਾਨੀ ਖੁੱਲਰ, ਸ਼ੀਨਾ ਮਲਹੋਤਰਾ ਅਤੇ ਯੁਵਿਕਾ ਪੁਰੀ ਨੇ ਵਿਦਿਆਰਥਣਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਹਵਾਰੀ ਕੁਦਰਤ ਦੀ ਇਕ ਅਜਿਹੀ ਸਰੀਰਕ ਪ੍ਰਕਿਰਿਆ ਹੈ, ਜਿਸ ਵਿਚ ਸਰੀਰਕ ਬਦਲਾਅ ਆਉਂਦਾ ਹੈ ਅਤੇ ਇਸ ਸਬੰਧੀ ਲੜਕੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਨਹੀਂ ਹੋਣਾ ਚਾਹੀਦਾ ਹੈ, ਬਲਕਿ ਕੁਦਰਤੀ ਦੇ ਇਸ ਬਦਲਾਅ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੀਦਾ ਹੈ ਅਤੇ ਸਰੀਰ ਦੀ ਸਾਫ ਸਫਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕੋਟਨਿਸ ਐਕੂਪੰਕਚਰ ਹਸਪਤਾਲ ਦੀ ਪ੍ਰਬੰਧਕ ਕਮੇਟੀ ਵਲੋਂ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ‘ਸਰਵੋਤਮ ਅਧਿਆਪਕ ਐਵਾਰਡ’ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਦੀਪ ਸਿੰਘ ਮੁੰਡੀ ਜੇ.ਸੀ.ਆਈ. ਲੁਧਿਆਣਾ ਸੈਂਟਰਲ ਵਲੋਂ ਸਕੂਲ ਵਿਚ ਵਿਦਿਆਰਥੀਆਂ ਲਈ ਪਾਰਕਿੰਗ ਸ਼ੈੱਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਜਦ ਕਿ ਸ੍ਰੀ ਸੰਜੀਵ ਪਾਰਸ ਨੇ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਪੰਕਜ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਕੂਲ ਦੀ ਹੋਰ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਤੱਤਪਰ ਹੈ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਵਲੋਂ ਸਕੂਲ ਦੀ ਪ੍ਰਗਤੀ ਰਿਪੋਰਟ ਪੜਦਿਆਂ ਸੰਸਥਾ ਕੋਲੋਂ ਆਸ ਪ੍ਰਗਟ ਕੀਤੀ ਗਈ ਕਿ ਸੰਸਥਾ ਭਵਿੱਖ ਵਿਚ ਸਕੂਲ ਦੀ ਬਿਹਤਰੀ ਲਈ ਬਣਦਾ ਯੋਗਦਾਨ ਪਾਉੰਦੀ ਰਹੇਗੀ। ਇਸ ਮੌਕੇ ਉੱਘੇ ਸਮਾਜ ਸੇਵਕ ਆਨੰਦ ਤਾਇਲ, ਜਸਵੀਰ ਸ਼ਰਮਾ, ਰੋਬਿਨ ਗੁਪਤਾ, ਰਾਕੇਸ਼ ਚੰਦਰ, ਐਡਵੋਕੇਟ ਸਿਮਰਨਪ੍ਰੀਤ ਸਿੰਘ ਆਦਿਸ਼ ਬਾਂਸਲ ਨੇ ਵੀ ਸਰਕਾਰੀ ਸਕੂਲ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿੱਚ ਹਰ ਲੋੜੀਂਦੀ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਲੈਕਚਰਾਰ ਸੁਖਦੇਵ ਸਿੰਘ, ਅਧਿਆਪਕ ਆਗੂ ਰਜਵਿੰਦਰ ਕੌਰ ਸੈਣੀ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਸੰਸਥਾ ਵਲੋਂ ਵਿਦਿਆਰਥਣਾਂ ਲਈ ਸੈਨੇਟਰੀ ਨੈਪਕਿਨ ਦੇ 4000 ਪੈਕੇਟ ਕੀਤੇ ਗਏ। ਕੈਂਪ ਵਿੱਚ ਕੋਟਨਿਸ ਹਸਪਤਾਲ ਦੇ ਏਰੀਆ ਕੋਆਰਡੀਨੇਟਰ ਗਗਨਦੀਪ ਕੁਮਾਰ ਅਤੇ ਮਨੀਸ਼ਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ।

ਮੈਰਿਟ ਵਿਚ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਲੁਧਿਆਣਾ – ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਸਲਾਨਾ ਨਤੀਜੇ ਦੌਰਾਨ ਇਸ ਸਕੂਲ ਦੀ ਬਾਰਵ੍ਹੀਂ ਜਮਾਤ (ਮੈਡੀਕਲ) ਦੀ ਵਿਦਿਆਰਥਣ ਰਿਤਿਕਾ ਵਲੋਂ ਮੈਰਿਟ ਵਿਚ ਆਉਣ ‘ਤੇ ਜੇ. ਸੀ. ਆਈ. ਅਤੇ ਕੋਟਨਿਸ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਪ੍ਰਿੰਸੀਪਲ ਸਮੇਤ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਵਲੋਂ ਉਚੇਚੇ ਤੌਰ’ ਤੇ ਸਕੂਲ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥਣ ਰਿਤਿਕਾ ਨੂੰ ਵਧਾਈ ਦਿੱਤੀ ਹੈ।

- Advertisement -spot_img

More articles

- Advertisement -spot_img

Latest article