ਵਿਜੀਲੈਸ ਵਲੋ 5000 ਰੁਪਏ ਦੀ ਰਿਸ਼ਵਤ ਲੈਦਾਂ ਥਾਣੇਦਾਰ ਰੰਗੇ ਹੱਥੀ ਕਾਬੂ

68

ਲੁਧਿਆਣਾ, 30 ਜੂਨ (ਬੁਲੰਦ ਆਵਾਜ ਬਿਊਰੋ) – ਵਿਜੀਲੈਂਸ ਬਿਊਰੋ ਨੇ ਥਾਣਾ ਜੋਧਾਂ ਦੇ ਏਐਸਆਈ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਿੰਡ ਸਰਾਭਾ ਦੇ ਵਸਨੀਕ ਨਿਸ਼ਾਨ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਮਨਜੀਤ ਕੌਰ ਦਾ ਪਿੰਡ ਵਿੱਚ ਇੱਕ ਬੁਟੀਕ ਹੈ।ਪਿੰਡ ਦੀ ਰਣਜੀਤ ਕੌਰ ਉਸਦੀ ਹੈਲਪਰ ਹੈ। 20 ਮਈ ਨੂੰ ਉਸ ਦਾ ਆਪਣੇ ਪਤੀ ਵਰਿੰਦਰਜੀਤ ਸਿੰਘ ਨਾਲ ਝਗੜਾ ਹੋਇਆ ਸੀ। ਲੜਾਈ ਦੌਰਾਨ ਰਣਜੀਤ ਕੌਰ ਨੂੰ ਕਾਫ਼ੀ ਸੱਟਾਂ ਲੱਗੀਆਂ। ਉਸਦਾ ਮੈਡੀਕਲ ਪੱਖੋਵਾਲ ਹਸਪਤਾਲ ਵਿਖੇ ਕੀਤਾ ਗਿਆ। ਇਸ ਮਾਮਲੇ ਵਿਚ ਵਰਿੰਦਰਜੀਤ ਨੇ ਮਨਜੀਤ ਕੌਰ, ਆਪਣੀ ਪਤਨੀ ਰਣਜੀਤ ਕੌਰ ਅਤੇ ਉਸ ਦੇ ਖਿਲਾਫ ਥਾਣਾ ਜੋਧਾਂ ਵਿਚ ਕੇਸ ਦਰਜ ਕਰਵਾ ਦਿੱਤਾ।

Italian Trulli

ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਉਹ ਲੋਕ ਜਾਂਚ ਵਿਚ ਹਿੱਸਾ ਲੈਣ ਲਈ ਥਾਣੇ ਪਹੁੰਚੇ ਤਾਂ ਏਐਸਆਈ ਹਾਕਮ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਅਤੇ ਚਾਰ ਹਜ਼ਾਰ ਰੁਪਏ ਲੈ ਲਏ। ਬਾਅਦ ਵਿਚ ਉਸਨੇ ਡਾਕਟਰ ਕੋਲ ਅਰਜ਼ੀ ਲੈ ਕੇ ਕਾਰਵਾਈ ਕਰਨ ਲਈ ਸੱਤ ਹਜ਼ਾਰ ਮੰਗੇ।28 ਜੂਨ ਨੂੰ ਜਦੋਂ ਉਹ ਏਐਸਆਈ ਨੂੰ ਮਿਲਣ ਥਾਣੇ ਪਹੁੰਚੇ ਤਾਂ ਉਸ ਨੇ ਉਸਨੂੰ ਮੰਸੂਰਾ ਚੌਕ ਬੁਲਾਇਆ। ਬਹੁਤ ਜ਼ੋਰ ਪਾਉਣ ਤੋਂ ਬਾਅਦ ਉਹ ਪੰਜ ਹਜ਼ਾਰ ਰੁਪਏ ਵਿੱਚ ਕੰਮ ਕਰਨ ਲਈ ਤਿਆਰ ਹੋ ਗਿਆ। 29 ਜੂਨ ਨੂੰ ਜਦੋਂ ਉਹ ਏਐਸਆਈ ਕੋਲ ਪੰਜ ਹਜ਼ਾਰ ਰੁਪਏ ਅਦਾ ਕਰਨ ਗਿਆ ਤਾਂ ਵਿਜੀਲੈਂਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।