More

  ਵਿਜੀਲੈਸ ਬਿਊਰੋ ਨੇ ਸਿਹਤ ਵਿਭਾਗ ਦਾ ਹੈਲਥ ਵਰਕਰ 50,000 ਰੁਪਏ ਦੀ ਰਿਸ਼ਵਤ ਲੈਦਾਂ ਰੰਗੇ ਹੱਥੀ ਕੀਤਾ ਕਾਬੂ

  ਅੰਮ੍ਰਿਤਸਰ, 16 ਜੁਲਾਈ (ਗਗਨ) – ਵਿਜੀਲੈਸ ਬਿਊਰੋ ਵਲੋ ਸਿਹਤ ਵਿਭਾਗ ਵਿੱਚ ਪੀ.ਐਚ.ਸੀ ਢੋਟੀਆਂ ਜਿਲਾ ਤਰਨ ਤਾਰਨ ਵਿਖੇ ਤਾਇਨਾਤ ਹੈਲਥ ਵਰਕਰ ਪ੍ਰਿਥੀਪਾਲ ਸਿੰਘ ਨੂੰ ਇਕ ਬੇਰੁਜਗਾਰ ਨੋਜਵਾਨ ਨੂੰ ਬਿਜਲੀ ਵਿਭਾਗ ਵਿੱਚ ਨੌਕਰੀ ਦਿਵਾਉਣ ਬਦਲੇ 50,000 ਰੁਪਏ ਦੀ ਰਿਸ਼ਵਤ ਲੈਦਿਆ ਡੀ.ਐਸ.ਪੀ ਵਿਜੀਲੈਸ ਤਰਨ ਤਾਰਨ ਸ: ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਬਿਊਰੋ ਦੀ ਟੀਮ ਵਲੋ ਰੰਗੇ ਹੱੱਥੀ ਗ੍ਰਿਫਤਾਰ ਕੀਤੇ ਜਾਣ ਦੇ ਨਾਲ ਇਕ ਪ੍ਰਾਈਵੇਟ ਵਿਆਕਤੀ ਮਲਕੀਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਵਰਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਦੀ ਪੁਸ਼ਟੀ ਕਰਦਿਆ ਵਿਜੀਲੈਸ ਰੇਜ ਅੰਮ੍ਰਿਤਸਰ ਦੇ

  ਐਸ.ਐਸ.ਪੀ ਸ: ਪ੍ਰਮਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਦੋ ਹੋਰ ਪ੍ਰਾਈਵੇਟ ਵਿਆਕਤੀਆਂ ਸੁਖਵੰਤ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਝੀਤਾ ਕਲਾਂ,ਹਰਪਾਲ ਸਿੰਘ ਪੁੱਤਰ ਸਾਬਕਾ ਸਰਪੰਚ ਕੱਦ ਗਿੱਲ ਨੂੰ ਨਾਮਜਦ ਕੀਤਾ ਗਿਆ ਹੈ, ਜਿੰਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰਿਥੀਪਾਲ ਸਿੰਘ ਨੇ ਆਪਣੇ ਇਕ ਜਾਣਕਾਰ ਬਰਿੰਦਰਪਾਲ ਸਿੰਘ ਪੁੱਤਰ ਲੇਟ ਦੀਵਾਨ ਸਿੰਘ ਵਾਸੀ ਤਰਨ ਤਾਰਨ ਨੂੰ ਇਹ ਕਹਿਕੇ ਆਪਣੇ ਝਾਂਸੇ ਵਿੱਚ ਲੈ ਆਂਦਾ ਕਿ ਉਸ ਦੇ ਦੋਸਤ ਮਲਕੀਤ ਸਿੰਘ ਦੀ ਕਾਫੀ ਜਾਣ ਪਹਿਚਾਣ ਹੈ ਤੇ ਉਹ ਪ੍ਰਸੋਨਲ ਵਿਭਾਗ ਵਿੱਚ ਲੱਗਾ ਹੋਣ ਕਰਕੇ ਸਰਕਾਰੀ ਨੌਕਰੀ ਦਿਵਾ ਸਕਦਾ ਹੈ।

  ਜਿਸ ‘ਤੇ ਬਰਿੰਦਰਪਾਲ ਸਿੰਘ ਨੇ ਆਪਣੇ ਭਾਣਜੇ ਹਰਮਨਦੀਪ ਸਿੰਘ ਜੋ ਕਿ ਬਾਰਵੀ ਪਾਸ ਹੈ, ਉਸ ਨੂੰ ਨੌਕਰੀ ਦਿਵਾਉਣ ਦੀ ਗੱਲ ਕੀਤੀ ਤਾਂ ਪ੍ਰਿਥੀਪਾਲ ਸਿੰਘ ਨੇ ਫਾਇਲ ਤਿਆਰ ਕਰਨ ਲਈ10,000 ਰੁਪਏ ਪੇਸ਼ਗੀ ਵਜੋ ਲੈ ਲਏ।ਜਿਸ ਤੋ ਬਾਅਦ 3.50,000 ਰੁਪਏ ਵਿੱਚ ਨੌਕਰੀ ਲਈ ਰਿਸ਼ਵਤ ਤੈਅ ਕਰਦਿਆ ਅੱਧੇ ਪੈਸਿਆ ਦੀ ਪਹਿਲਾ ਮੰਗ ਕੀਤੀ । ਪਰ ਮਾਮਲਾ ਸ਼ੱਕੀ ਲੱਗਣ ਤੇ ਬਰਿੰਦਰਪਾਲ ਸਿੰਘ ਵਲੋ ਇਸ ਦੀ ਸੂਚਨਾ ਵਿਜੀਲੈਸ ਵਿਭਾਗ ਪਾਸ ਸਮੇਤ ਸਬੂਤਾਂ ਦੇਦਿਆ ਕਾਰਵਾਈ ਦੀ ਮੰਗ ਕੀਤੀ । ਜਿਸ ਤੇ ਵਿਜੀਲੈਸ ਦੀ ਟੀਮ ਵਲੋ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਹੈਲਥ ਵਰਕਰ ਪ੍ਰਿਥੀਪਾਲ ਸਿੰਘ ਨੂੰ ਰੰਗੇ ਹੱਥੀ ਕਾਬੂ ਕਰਕੇ ਇਕ ਪ੍ਰਾਈਵੇਟ ਮਲਕੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ।ਜਿੰਨਾ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨਾਂ ਦਾ ਗਿਰੋਹ ਦਾ ਸਰਗਨਾ ਸੁਖਵੰਤ ਸਿੰਘ ਵਾਸੀ ਲੁਧਿਆਣਾ ਹੈ , ਜੋ ਪਹਿਲਾ ਵੀ ਕਈ ਬੇਰੁਜਗਾਰਾਂ ਨਾਲ ਰੁਜਗਾਰ ਦਿਵਾਉਣ ਦੇ ਨਾਮ ਠੱਗੀਆ ਮਾਰ ਚੁੱਕਾ ਹੈ ਤੇ ਉਸ ਵਿਰੁੱਧ ਪਹਿਲਾ ਦੀ ਕੇਸ ਦਰਜ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img