ਅੰਮ੍ਰਿਤਸਰ, 19 ਜੂਨ (ਗਗਨ ਅਜੀਤ ਸਿੰਘ) ਵਿਜੀਲੈਂਸ ਬਿਊਰੋ ਅੰਮ੍ਰਿਤਸਰ ‘ਚ ਤਾਇਨਾਤ ਡੀਐਸਪੀ ਦੇ ਰੀਡਰ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੇਜਿੰਦਰ ਬਾਲੀ ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਰੀਡਰ ਨੇ ਪੁਰਾਣੀ ਐਫਆਈਆਰ ਵਿਚ ਕਥਿਤ ਦੋਸ਼ੀ ਨੂੰ ਕਲੀਨ ਚਿੱਟ ਦੇਣ ਦੇ ਨਾਂ ‘ਤੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ।ਜਿਸ ਦੀ ਐਸਐਸਪੀ ਪਰਮਪਾਲ ਸਿੰਘ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਫੜ ਲਿਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਤੱਕ ਸ਼ਿਕਾਇਤਕਰਤਾਵਾਂ ਦੇ ਬਿਆਨ ਵਿਜੀਲੈਂਸ ਦਫ਼ਤਰ ਵਿਚ ਦਰਜ ਕੀਤੇ ਜਾ ਰਹੇ ਸਨ।
ਤਾਂ ਜਿਵੇਂ ਹੀ ਵਿਜੀਲੈਂਸ ਨੇ ਰੀਡਰ ਤੇਜਿੰਦਰ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ, ਉਸ ਨੂੰ ਵਿਜੀਲੈਂਸ ਦੀ ਕਾਰਵਾਈ ਦੀ ਭਿਣਕ ਲੱਗ ਗਈ ਤੇ ਉਹ ਵਿਜੀਲੈਂਸ ਦਫਤਰ ਤੋਂ ਫਰਾਰ ਹੋ ਗਿਆ। ਉਸ ਨੂੰ ਭਜਦੇ ਹੋਏ ਦੇਖ ਵਿਭਾਗ ਦੇ ਕਰਮਚਾਰੀ ਵੀ ਉਸ ਦੇ ਪਿੱਛੇ ਗਏ। ਕਚਹਿਰੀ ਚੌਕ ਤੱਕ ਪਿੱਛਾ ਕਰਕੇ ਰੀਡਰ ਤੇਜਿੰਦਰ ਬਾਲੀ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਐਸਐਸਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਜੀਲੈਂਸ ਵਿਭਾਗ ਦੇ ਡੀਐਸਪੀ ਦਾ ਰੀਡਰ ਤੇਜਿੰਦਰ ਬਾਲੀ ਪੁਰਾਣੀ ਐਫਆਈਆਰ ਤੋਂ ਕਿਸੇ ਮੁਲਜ਼ਮ ਨੂੰ ਕਲੀਨ ਚਿੱਟ ਮਿਲਣ ਦੇ ਨਾਮ ’ਤੇ 300,000 ਰੁਪਏ ਦੀ ਮੰਗ ਕਰ ਰਿਹਾ ਸੀ।