ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਹੋਮਗਾਰਡ ਕਰਮਚਾਰੀ ਨੂੰ 7500 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕੀਤਾ ਕਾਬੂ

ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਹੋਮਗਾਰਡ ਕਰਮਚਾਰੀ ਨੂੰ 7500 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕੀਤਾ ਕਾਬੂ

ਅੰਮ੍ਰਿਤਸਰ, 24 ਜੂਨ (ਗਗਨ ਅਜੀਤ ਸਿੰਘ) – ਵਿਜੀਲੈਸ ਬਿਊਰੋ ਦੇ ਇੰਸਪੈਕਟਰ ਅਮੋਲਕ ਸਿੰਘ ਦੀ ਅਗਵਾਈ ਵਿੱਚ ਵਿਜੀਲੈਸ ਦੀ ਟੀਮ ਵਲੋ ਸਥਾਨਿਕ ਕਚਿਹਰੀ ਕੰਪਲੈਕਸ ਵਿੱਚ ਇਕ ਟਾਈਪ ਰਾਈਟਰ ਪਾਸੋ ਏ.ਡੀ.ਸੀ.ਪੀ -2 ਅੰਮ੍ਰਿਤਸਰ ਦੇ ਦਫਤਰ ਵਿੱਚ ਤਾਇਨਾਤ ਇਕ ਹੋਮ ਗਾਰਡ ਦੇ ਕਰਮਚਾਰੀ ਧਰਮ ਸਿੰਘ ਨੂੰ 7500 ਦੀ ਰੁਪਏ ਰਿਸ਼ਵਤ ਲੈਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਕਾਬੂ ਕੀਤੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਦੀ ਪੁਸ਼ਟੀ ਵਿਜੀਲੈਸ ਬਿਊਰੋ ਦੇ ਐਸ.ਐਸ.ਪੀ ਸ: ਪ੍ਰਮਪਾਲ ਸਿੰਘ ਵਲੋ ਵੀ ਕੀਤੀ ਗਈ ਹੈ। ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਟਾਈਪ ਰਾਈਟਰ ਤੇਜਿੰਦਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੁਹਾਰਕਾ ਰੋਡ ਜਿਸ ਦੀ ਕਚਿਹਰੀ ਕੰਪਲੈਕਸ ਅੰਦਰ 6 ਨੰਬਰ ਦੁਕਾਨ ਹੈ ਉਸਨੂੰ ਉਕਤ ਧਰਮ ਸਿੰਘ ਨੇ ਕਿਸੇ ਔਰਤ ਦੀ ਗਲਤ ਰਜਿਸਟਰੀ ਟਾਈਪ ਕਰਨ ਦਾ ਡਰਾਵਾ ਦੇਕੇ ਧਮਕਾਇਆ ਸੀ ਕਿ ਇਸ ਸਬੰਧ ਵਿੱਚ ਏ.ਡੀ.ਸੀ.ਪੀ 2 ਦੇ ਦਫਤਰ ਵਿੱਚ ਚੱਲ ਰਹੀ ਪੜਤਾਲ ਦੌਰਾਨ ਉਸ ਦਾ ਨਾਮ ਵੀ ਸਾਹਮਣੇ ਆਇਆ ਹੈ।

ਜਿਸ ਕਰਕੇ ਉਸਦੇ ਸਮੇਤ ਰਜਿਸਟਰੀ ਰਜਿਸਟਰਡ ਕਰਨ ਵਾਲੇ ਵਸੀਕੇ ਉੋਪਰ ਵੀ ਧਾਰਾ 120 ਬੀ ਤਾਹਿਤ ਪਰਚਾ ਦਰਜ ਹੋ ਸਕਦਾ ਹੈ। ਜਿਸ ਕਰਕੇ ਜੇਕਰ ਉਹ ਪਰਚੇ ਵਿੱਚੋ ਬਚਣਾ ਚਾਹੁੰਦਾ ਹੈ ਤਾਂ ਉਹ ਰੀਡਰ ਸੁਰਿੰਦਰ ਕੁਮਾਰ ਨਾਲ ਗੱਲ਼ ਕਰਕੇ ਬਚਾਅ ਕਰਵਾ ਦੇਵੇਗਾ ਜਿਸ ਲਈ ਉਸ ਨੂੰ ਇਕ ਲੱਖ ਰੁਪਏ ਅਦਾ ਕਰਨੇ ਪੈਣਗੇ। ਏਨੀ ਵੱਡੀ ਰਕਮ ਦੇਣ ਤੋ ਜਦ ਤੇਜਿੰਦਰਪਾਲ ਸਿੰਘ ਵਲੋ ਅਸਮਰਥਾ ਜਾਹਰ ਕੀਤੀ ਗਈ ਤਾਂ ਧਰਮ ਸਿੰਘ ਨੇ ਕੁਝ ਦਿਨਾ ਬਾਅਦ ਉਸ ਨੂੰ ਆਕੇ ਕਿਹਾ ਕਿ ਉਸਨੇ ਰੀਡਰ ਸੁਰਿੰਦਰ ਕੁਮਾਰ ਨੂੰ 15000 ਰੁਪਏ ਵਿੱਚ ਮਨਾ ਲਿਆ ਹੈ। ਅਤੇ ਉਸ ਦਾ ਨਾਮ ਵੀ ਕਢਵਾ ਦਿੱਤਾ ਹੈ,ਜਿਸ ‘ਤੇ ਤੇਜਿੰਦਰ ਪਾਲ ਸਿੰਘ ਨੇ ਰਿਸ਼ਵਤ ਨਾ ਦੇਣਾ ਚਾਹੁੰਦਿਆ ਵੀ ਉਸ ਨੂੰ ਦੋ ਕਿਸ਼ਤਾ ਵਿੱਚ ਰਿਸ਼ਵਤ ਦੀ ਰਕਮ ਦੇਣ ਲਈ ਮਨਾ ਲਿਆ। ਜਿਸ ਵਲੋ ਸਾਰਾ ਮਾਮਲਾ ਵਿਜੀਲੈਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਅੱਜ ਹੋਮਗਾਰਡ ਜਵਾਨ ਵਲੋ ਲਈ ਜਾ ਰਹੀ 7500 ਰੁਪਏ ਦੀ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀ ਕਾਬੂ ਕਰਕੇ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Bulandh-Awaaz

Website: