ਅੰਮ੍ਰਿਤਸਰ , 20 ਮਈ (ਰਛਪਾਲ ਸਿੰਘ) -ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਝੋਨੇ ਦੀ ਖ੍ਰੀਦ ਸਬੰਧੀ ਜਾਅਲੀ ਬਿੱਲ਼ ਤੇ ਫਰਜੀ ਦਸਤਾਵੇਜ ਤਿਆਰ ਕਰਕੇ 71 ਲੱਖ 26 ਹਜਾਰ ਦੋ ਸੌ ਤੀਹ(71, 26, 230 )ਰੁਪਏ ਦਾ ਸਰਕਾਰ ਦੇ ਖਜਾਨੇ ਚੂਨਾ ਲਗਾਉਣ ਦੇ ਦੋਸ਼ਾ ਤਹਿਤ ਕੇਸ ਦਰਜ ਕਰਕੇ ਸਰਬਜੀਤ ਸਿੰਘ ਆਕਰਸ਼ਨ ਰਿਕਾਰਡਰ ਅਤੇ ਆੜਤੀ ਸਵਿੰਦਰ ਸਿੰਘ ਮਾਲਕ ਐਸ.ਐਸ ਟਰੇਡਿੰਗ ਕੰਪਨੀ ਰਈਆ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਪਨਗਰੇਨ ਦੇ ਇੰਸਪੈਕਟਰ ਹਰਮੀਤ ੰਿਸੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਵਿਜੀਲੈਸ ਬਿਊਰੋ ਰੇਜ ਅੰਮ੍ਰਿਤਸਰ ਦੇ ਐਸ.ਐਸ.ਪੀ ਸ: ਪ੍ਰਮਪਾਲ ਸਿੰਘ ਨੇ ਦੱਸਿਆ ਕਿ ਵਿਜੀਲੈਸ ਬਿਊਰੋ ਨੂੰ ਪ੍ਰਾਪਤ ਹੋਈ ਸ਼ਕਾਇਤ ਦੀ ਜਦ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਦੋਸ਼ੀਆ ਨੇ ਆਪਸੀ ਮਿਲੀਭੁਗਤ ਕਰਕੇ 1835 ਕੁਵਿੰਟਲ ਝੋਨੇ ਦੀ 1835 ਰੁਪਏ ਪ੍ਰਤੀ ਕੁਵਿੰਟਲ ਦੀ ਫਰਜੀ ਖ੍ਰੀਦ ਸਬੰਧੀ ਦਸਾਵੇਜ ਤਿਆਰ ਕਰਕੇ ਸਰਕਾਰ ਦੇ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ।ਜਿਸ ਸਬੰਧੀ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨਾ ਵਲੋੇ ਆਪਣੇ ਆਹੁਦੇ ਦੀ ਦੁਰਵਰਤੋ ਕਰਕੇ ਸਰਕਾਰ ਦਾ ਵਿਤੀ ਨੁਕਸਾਨ ਕਰਕੇ ਬਣਾਈ ਚੱਲ਼ ਅਤੇ ਅਚੱਲ ਜਾਇਦਾਦ ਦੀ ਪੜਤਾਲ ਕੀਤੀ ਜਾਏਗੀ।ਜਿਸ ਦੀ ਤਫਤੀਸ਼ ਹਰਪ੍ਰੀਤ ਸਿੰਘ ਡੀ.ਐਸ.ਪੀ ਕਰ ਰਹੇ ਹਨ।