Home BREAKING NEWS ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਨੰਬਰਦਾਰ 1000 ਰੁਪਏ ਦੀ ਰਿਸ਼ਵਤ ਲੈਂਦਾ...

ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਨੰਬਰਦਾਰ 1000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

0

ਚੰਡ੍ਹੀਗੜ੍ਹ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਜ਼ੋਨ ਡੀ ਵਿਚ ਤਾਇਨਾਤ ਨੰਬਰਦਾਰ ਸੋਨੂੰ ਨਾਂ ਦੇ ਮੁਲਾਜ਼ਮ ਨੂੰ 1000 ਰੁਪਏ ਦੀ ਰਿਸ਼ਵਤ ਮੰਗਣ ਤੇ ਸਵੀਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਇਕ ਬੁਲਾਰੇ ਨੇ ਇਥੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਕਤ ਮੁਲਾਜ਼ਮ ਨੂੰ ਨੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਰੋਕੂ ਮਹਾ ਸਿੰਘ ਨਗਰ, ਡਾਬਾ ਲੁਧਿਆਣਾ ਵਾਸੀ ਵਰਗ ਚਾਰ ਕਰਮਚਾਰੀ ਬੌਬੀ ਨਾਂ ਦੀ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਦੋਸ਼ ਲਗਾਇਆ ਹੈ ਕਿ ਉੁਕਤ ਮੁਲਾਜ਼ਮ ਨੇ ਉਸ ਨੂੰ ਡਿਊਟੀ ਤੋਂ ਗੈਰ-ਹਾਜ਼ਰ ਦਿਖਾਉਣ ਦੀ ਧਮਕੀ ਦੇ ਕੇ ਉਸ ਦੇ ਪੰਜ ਮਹੀਨਿਆਂ ਦੀ ਤਨਖਾਹ ਵਿਚੋਂ 70,000 ਪ੍ਰਤੀ ਮਹੀਨੇ ਦੀ ਰਿਸ਼ਵਤ ਵਜੋਂ 2000 ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਪਰੋਕਤ ਮੁਲਜ਼ਮ ਪਹਿਲਾਂ ਹੀ ਰਿਸ਼ਵਤ ਦੇ ਦੋਸ਼ ਵਿਚ 1000 ਰੁਪਏ ਲੈ ਚੁੱਕੇ ਸਨ ਅਤੇ ਬਾਕੀ ਪੈਸੇ ਦੀ ਮੰਗ ਕਰ ਰਹੇ ਸਨ।

Exit mobile version