ਵਿਜੀਲੈਂਸ ਨੇ ਐਫ.ਸੀ.ਆਈ ਦੇ 2 ਅਧਿਕਾਰੀ ਰਿਸ਼ਵਤ ਲੈਂਦਿਆਂ ਰੰਗ ਹੱਥੀਂ ਕੀਤੇ ਕਾਬੂ, ਇਕ ਹੋਇਆ ਫਰਾਰ

11

ਪਟਿਆਲਾ, 22 ਮਈ (ਬੁਲੰਦ ਆਵਾਜ ਬਿਊਰੋ)  -ਵਿਜੀਲੈਂਸ ਬਿਊਰੋ ਪਟਿਆਲਾ ਨੇ ਐਫ ਸੀ ਆਈ ਦੇ ਦੋ ਅਧਿਕਾਰੀਆਂ ਨੁੰ ਇਕ ਸ਼ੈਲਰ ਮਾਲਕ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਐਸ. ਐਸ. ਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਸਿਕੰਦਰਜੀਤ ਸਿੰਘ ਪਿੰਡ ਦਿਆਲਗੜ੍ਹ ਜੇਜੀਆਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ‌ ਵਿਚ ਸ਼ੈਲਰ ਚਲਾਉਂਦਾ ਹੈ। ਉਸਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਕਿ ਐਫ ਸੀ ਆਈ ਦੇ ਟੀ ਏ ਡਿਪੂ ਓਮ ਪ੍ਰਕਾਸ਼, ਮੈਨੇਜਰ ਕਵਾਲਟੀ ਨਰੇਸ਼ ਕੁਮਾਰ ਤੇ ਏ .ਐਮ ਅਮਿਤ ਕੁਮਾਰ ਉਸਦੇ ਸ਼ੈਲਰ ਤੋਂ ਮਿਲਿੰਗ ਮਗਰੋਂ ਤਿਆਰ ਹੁੰਦਾ ਚਾਵਲ ਡਿਪੂ ਵਿਚ ਸਟੋਰ ਕਰਨ ਲਈ ਪ੍ਰਵਾਨਗੀ ਦੇਣ ਵਾਸਤੇ ਰਿਸ਼ਤਵਤ ਮੰਗ ਰਹੇ ਹਨ। ਕੇਸ ਚ ਸ਼ਾਮਲ ਐਫ.ਸੀ.ਆਈ ਦੇ ਭਗੌੜੇ ਕੁਆਲਿਟੀ ਮੈਨੇਜਰ ਦੀ ਭਾਲ ਜਾਰੀ

Italian Trulli

ਉਹਨਾਂ ਦੱਸਿਆ ਕਿ ਇਹ ਲੋਕ ਹਰ ਸਟੈਕ ਯਾਨੀ 6 ਟਰੱਕ ਚੋਲਾਂ ਦੀ ਪ੍ਰਵਾਨਗੀ ਦੇਣ ਵਾਸਤੇ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਸਨ। ਸਿਕੰਦਰਜੀਤ ਸਿੰਘ ਪਹਿਲਾਂ ਹੀ ਡੇਢ ਲੱਖ ਰੁਪਏ ਉਹਨਾਂ ਦੇ ਚੁੱਕਾ ਹੈ ਪਰ ਉਹ ਹੁਣ ਹੋਰ ਚਾਵਲ ਸਟੋਰ ਕਰਨ ਵਾਸਤੇ ਰਿਸ਼ਵਤ ਮੰਗ ਰਹੇ ਹਨ ਤੇ ਪ੍ਰਵਾਨਗੀ ਨਹੀਂ ਦੇ ਰਹੇ।
ਐਸ ਐਸ ਪੀ ਨੇ ਦੱਸਿਆ ਕਿ ਜਦੋਂ ਉਹ ਇਹਨਾਂ ਮੁਲਜ਼ਮਾਂ ਨੁੰ ਮਿਲਿਆ ਤਾਂ ਉਹਨਾਂ ਹੋਰ ਪੈਸੇ ਦੀ ਮੰਗ ਕੀਤੀ। ਵਿਜੀਲੈਂਸ ਨੇ ਟਰੈਪ ਲਾਇਆ ਤਾਂ ਅਮਿਤ ਕੁਮਾਰ ਏ ਐਮ ਤੇ ਪ੍ਰਾਈਵੇਟ ਵਿਅਕਤੀ ਪਰਮਜੀਤ ਸ਼ਰਮਾ ਰਿਸ਼ਵਤ ਲੈਂਦਿਆਂ ਕਾਬੂ ਕਰ ਲਏ ਜਦਕਿ ਕਵਾਲਟੀ ਮੈਨੇਜਰ ਨਰੇਸ਼ ਕੁਮਾਰ ਫਰਾਰ ਹੈ।