ਵਿਜੀਲੈਂਸ ਦੇ ਹੱਥੇ ਚੜ੍ਹੇ ਹੋਮਗਾਰਡ ਜਵਾਨ ਧਰਮ ਸਿੰਘ ਦੇ ਸ਼ੌਕ ਸਨ ਕਪਤਾਨ ਵਰਗੇ

56

ਅੰਮ੍ਰਿਤਸਰ, 25 ਜੂਨ (ਗਗਨ) – ਬੀਤੇ ਦਿਨ ਵਿਜੀਲੈਸ ਵਲੋ ਸਾਢੇ ਸੱਤ ਹਜ਼ਾਰ ਦੀ ਰਿਸ਼ਵਤ ਸਮੇਤ ਕਾਬੂ ਕੀਤੇ ਇਕ ਹੋਮਗਾਰਡ ਜਵਾਨ ਧਰਮ ਸਿੰਘ ਜੋ ਕਿ ਪਿਛਲੇ ਲੰਮੇ ਸਮੇ ਤੋ ਏ.ਡੀ.ਸੀ.ਪੀ ਦੇ ਦਫਤਰ ਵਿੱਚ ਤਾਇਨਾਤ ਚੱਲਿਆ ਆ ਰਿਹਾ ਸੀ। ਉਸ ਦੀ ਅੱਜ ਅਦਾਲਤ ਵਿੱਚ ਪੇਸ਼ੀ ਸਮੇ ਉਸ ਤੋ ਦੁਖੀ ਕਈ ਫਰਿਆਦੀ ਵੀ ਪੁੱਜੇ ਸਨ। ਜਿੰਨਾ ਨੂੰ ਉਸ ਵਲੋ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਜਿਥੇ ਇਹ ਗੱਲ਼ ਆਮ ਚਰਚਾ ਵਿੱਚ ਸੀ ਕਿ ਇਕ ਹੋਮ ਗਾਰਡ ਦਾ 28000 ਰੁਪਏ ਤਨਖਾਹ ਲੈਣ ਇਹ ਮੁਲਾਜਮ ਕਿਸਤਰਾਂ ਆਪਣੇ ਉਚੇ ਸੌਕ ਰਖਦਾ ਸੀ। ਜਿਸ ਕਰਕੇ ਵਿਜੀਲਸ ਵਲੋ ਉਸ ਦੀ ਜਾਇਦਾਦ ਦੀ ਵੀ ਪੜਤਾਲ ਕਰਾਈ ਜਾ ਰਹੀ ਹੈ। ਪੁਲਿਸ ਜਾਂਚ ‘ਚ ਹੋਮਗਾਰਡ ਧਰਮਾ ਨੇ ਕਾਫ਼ੀ ਗੱਲਾਂ ਕਬੂਲ ਕੀਤੀਆਂ ਹਨ। ਉਸ ਤੋਂ ਬਾਅਦ ਜਦ ਵਿਜੀਲੈਂਸ ਨੇ ਏਡੀਸੀਪੀ ਦਫ਼ਤਰ ਸਥਿਤ ਧਰਮਾ ਦੀ ਸੀਟ ਦੀ ਜਾਂਚ ਕੀਤੀ ਤਾਂ ਉਸ ਦੀ ਟੇਬਲ ‘ਚੋਂ ਖ਼ਾਲੀ ਸੰਮਨ ਬਰਾਮਦ ਕੀਤੇ ਗਏ। ਉਕਤ ਸੰਮਨ ‘ਤੇ ਕਿਸੇ ਵਿਅਕਤੀ ਦਾ ਨਾਂ ਲਿਖ ਕੇ ਉਸ ਨੂੰ ਸੰਮਨ ਕਰ ਅਧਿਕਾਰੀ ਦੇ ਦਰਬਾਰ ਵਿਚ ਤਲਬ ਕੀਤਾ ਜਾ ਸਕਦਾ ਸੀ।

Italian Trulli

ਇਸ ਤੋਂ ਇਲਾਵਾ ਧਰਮਾ ਦੇ ਟੇਬਲ ਦੇ ਇਕ ਹਿੱਸੇ ਵਿਚ ਤਿੰਨ ਲਿਸਟਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ, ਰੇਹੜੀ ਫੜ੍ਹੀ ਅਤੇ ਹੋਟਲ ਵਾਲਿਆਂ ਦੇ ਮੋਬਾਈਲ ਨੰਬਰ ਮਿਲੇ ਹਨ। ਪੁਲਿਸ ਉਕਤ ਸਾਰੇ ਨੰਬਰਾਂ ‘ਤੇ ਕਾਲ ਕਰ ਰਹੀ ਹੈ।ਧਰਮਾ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹਨ। ਮਜੀਠਾ ਰੋਡ, ਪੁਤਲੀਘਰ, ਰਾਣੀ ਕਾ ਬਾਗ ਤੋਂ ਅੱਧਾ ਦਰਜਨ ਲੋਕ ਆਪਣੇ ਪੱਤਰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚੇ ਸਨ ਤਾਂ ਕਿ ਧਰਮਾ ਖ਼ਿਲਾਫ਼ ਉਨ੍ਹਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾਣ। ਫਿਲਹਾਲ ਉਨ੍ਹਾਂ ‘ਤੇ ਗ਼ੌਰ ਕੀਤਾ ਜਾ ਰਿਹਾ ਹੈ।ਏਡੀਸੀਪੀ ਦੇ ਰੀਡਰ ਸਵਿੰਦਰਪਾਲ ਅਤੇ ਨਾਇਬ ਰੀਡਰ ਬਲਰਾਮ ਵੀ ਵਿਜੀਲੈਂਸ ਦੇ ਸਕੈਨਰ ‘ਤੇ ਹਨ। ਹੋਮਗਾਰਡ ਧਰਮ ਸਿੰਘ ਨੇ ਦੋਵਾਂ ਨੂੰ ਲੈ ਕੇ ਵੀ ਬਿਆਨ ਦਿੱਤੇ ਹਨ। ਫਿਲਹਾਲ ਦੋਵਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੋਵਾਂ ਰੀਡਰਾਂ ਦਾ ਤਬਾਦਲਾ ਕਰ ਦਿੱਤਾ ਹੈ।